SBI ਨੇ FD ਦੀਆਂ ਵਿਆਜ ਦਰਾਂ ਵਿਚ ਕੀਤਾ ਵੱਡਾ ਬਦਲਾਅ

05/10/2020 6:55:33 PM

ਨਵੀਂ ਦਿੱਲੀ — ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਫਿਕਸਡ ਡਿਪਾਜ਼ਿਟ 'ਤੇ ਮਿਲਣ ਵਾਲੀ ਵਿਆਜ ਦਰ 'ਚ ਕਟੌਤੀ ਕੀਤੀ ਹੈ। ਬੈਂਕ ਨੇ ਤਿੰਨ ਸਾਲ ਦੀ ੍-- ਲਈ ਵਿਆਜ ਦਰਾਂ ਵਿਚ 0.20 ਫੀਸਦੀ ਦੀ ਕਟੌਤੀ ਕੀਤੀ ਹੈ, ਜਦੋਂ ਕਿ 3-10 ਸਾਲਾਂ ਦੀ ਮਿਆਦ ਲਈ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਫਿਕਸਡ ਡਿਪਾਜ਼ਿਟ ਦੀਆਂ ਨਵੀਆਂ ਦਰਾਂ 12 ਮਈ ਤੋਂ ਲਾਗੂ ਹੋ ਜਾਣਗੀਆਂ।

ਸਟੇਟ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ, 'ਐਸ.ਬੀ.ਆਈ. ਨੇ ਸਿਸਟਮ ਦੇ ਨਾਲ-ਨਾਲ ਬੈਂਕ ਵਿਚ ਤਰਲਤਾ ਬਣਾਈ ਰੱਖਣ ਲਈ ਤਿੰਨ ਸਾਲ ਤੱਕ ਦੀ ਐਫਡੀਜ਼ ਉੱਤੇ ਵਿਆਜ ਦਰ 0.20% ਘਟਾ ਦਿੱਤੀ ਹੈ।' ਪ੍ਰਸਤਾਵਿਤ ਵਿਆਜ ਦਰ ਤਾਜ਼ਾ ਜਮ੍ਹਾ ਰਕਮਾਂ ਅਤੇ ਰੀਨਿਊਅਲ ਜਮ੍ਹਾ ਰਕਮਾਂ 'ਤੇ ਲਾਗੂ ਹੋਵੇਗੀ।
ਖੋ
ਤਾਜ਼ਾ ਸੋਧ ਤੋਂ ਬਾਅਦ ਐਸ.ਬੀ.ਆਈ. 7 ਦਿਨਾਂ ਤੋਂ ਲੈ ਕੇ 45 ਦਿਨਾਂ ਦੀ ਐਫ.ਡੀਜ਼. 'ਤੇ 3.3 ਫੀਸਦੀ,  46 ਦਿਨਾਂ ਤੋਂ ਲੈ ਕੇ 179 ਦਿਨਾਂ ਦੀ ਐਫ.ਡੀਜ਼ 'ਤੇ 4.3 ਫੀਸਦੀ, 180 ਦਿਨਾਂ ਤੋਂ ਲੈ ਕੇ ਇਕ ਸਾਲ ਦੀ ਐਫ.ਡੀ. 'ਤੇ 4.8% ਦੀ ਦਰ ਨਾਲ ਵਿਆਜ ਦੇਵੇਗਾ। ਇਸ ਤੋਂ ਇਲਾਵਾ 1 ਸਾਲ ਤੋਂ ਲੈ ਕੇ 3 ਸਾਲ ਦੀ ਮਿਆਦ ਦੀ ਐਫ.ਡੀ. 'ਤੇ 5.5% ਦੀ ਵਿਆਜ ਦਰ ਮਿਲੇਗੀ। ਹਾਲਾਂਕਿ 3 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਐਫ.ਡੀ. 'ਤੇ 5.7 ਫੀਸਦੀ ਵਿਆਜ ਦਰ ਪਹਿਲਾਂ ਦੀ ਤਰ੍ਹਾਂ ਉਪਲੱਬਧ ਰਹੇਗੀ, ਕਿਉਂਕਿ ਬੈਂਕ ਨੇ ਇਸ ਮਿਆਦ ਦੀ ਐਫ.ਡੀ. ਲਈ ਵਿਆਜ ਦਰ ਨਹੀਂ ਬਦਲੀ।

ਫਿਕਸਡ ਡਿਪਾਜ਼ਿਟ ਦੀ ਮਿਆਦ ਅਤੇ ਮਿਲਣ ਵਾਲੀ ਵਿਆਜ ਦਰ

FD  ਮਿਆਦ                                 ਵਿਆਜ ਦਰ
7 ਦਿਨ-45 ਦਿਨ                                 3.3%
46 ਦਿਨ-179 ਦਿਨ                             4.3%
180 ਦਿਨ-210 ਦਿਨ                           4.8%
211 ਦਿਨ-1 ਸਾਲ                               4.8%
1 ਸਾਲ -2 ਸਾਲ                                  5.5%
2 ਸਾਲ -3 ਸਾਲ                                  5.5%
3 ਸਾਲ -5 ਸਾਲ                                  5.7%
5 ਸਾਲ -10 ਸਾਲ                                5.7%

ਬਜ਼ੁਰਗ ਨਾਗਰਿਕਾਂ ਨੂੰ ਐਫ.ਡੀ. 'ਤੇ ਮਿਲਣ ਵਾਲੀ ਵਿਆਜ ਦਰ

ਐਸ.ਬੀ.ਆਈ. ਸੀਨੀਅਰ ਸਿਟੀਜ਼ਨਜ਼ ਨੂੰ ਐਫ.ਡੀ. 'ਤੇ ਆਮ ਆਦਮੀ ਨਾਲੋਂ 0.50 ਫੀਸਦੀ ਵਧੇਰੇ ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ। ਤਾਜ਼ਾ ਸੋਧ ਤੋਂ ਬਾਅਦ ਐਸ.ਬੀ.ਆਈ. 7 ਦਿਨਾਂ ਤੋਂ ਲੈ ਕੇ 45 ਦਿਨਾਂ ਦੀ ਐਫ.ਡੀ. 'ਤੇ 3.8 ਫੀਸਦੀ, 46 ਦਿਨਾਂਂ ਤੋਂ ਲੈ ਕੇ 179 ਦਿਨਾਂ ਦੀ ਐਫ.ਡੀ. 'ਤੇ 4.8 ਫੀਸਦੀ , 180 ਦਿਨਾਂ ਤੋਂ ਲੈ ਕੇ ਇਕ ਸਾਲ ਦੀ ਐਫ.ਡੀ. 'ਤੇ 5.3 ਫੀਸਦੀ ਦਾ ਵਿਆਜ ਦੇਵੇਗਾ। ਇਸ ਦੇ ਨਾਲ ਹੀ 1 ਸਾਲ ਤੋਂ ਲੈ ਕੇ 3 ਸਾਲ ਦੀ ਮਿਆਦ ਦੀ ਐਫ.ਡੀ. 'ਤੇ 6 ਫੀਸਦੀ ਦੀ ਵਿਆਜ ਦਰ ਮਿਲੇਗੀ।

ਫਿਕਸਡ ਡਿਪਾਜ਼ਿਟ ਦੀ ਮਿਆਦ ਅਤੇ ਵਿਆਜ ਦਰ

ਐਫਡੀ ਮਿਆਦ                                 ਵਿਆਜ ਦਰ
7 ਦਿਨ -45 ਦਿਨ                                  3.8%
46 ਦਿਨ -179 ਦਿਨ                             4.8%
180 ਦਿਨ- 210 ਦਿਨ                           5.3%
211 ਦਿਨ -1 ਸਾਲ                               5.3%
1 ਸਾਲ -2 ਸਾਲ                                   6.0%
2 ਸਾਲ -3 ਸਾਲ                                    6.0%
3 ਸਾਲ -5 ਸਾਲ                                    6.2%
5 ਸਾਲ -10 ਸਾਲ                                  6.5%

Harinder Kaur

This news is Content Editor Harinder Kaur