SBI ਦਾ ਦੀਵਾਲੀ ਤੋਹਫਾ, ਲੋਨ ਦਰਾਂ ਵਿਚ ਹੋਈ 0.10 ਫੀਸਦੀ ਦੀ ਕਟੌਤੀ

10/09/2019 10:47:15 AM

ਨਵੀਂ ਦਿੱਲੀ— ਤਿਉਹਾਰੀ ਸੀਜ਼ਨ 'ਚ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਲੋਨ ਗਾਹਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਬੈਂਕ ਨੇ ਬੁੱਧਵਾਰ ਨੂੰ ਫੰਡ ਆਧਾਰਿਤ ਇਨਟਰਨਲ ਉਧਾਰ ਬੈਂਚਮਾਰਕ 'ਐੱਮ. ਸੀ. ਐੱਲ. ਆਰ.' 'ਚ 0.10 ਫੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ, ਯਾਨੀ MCLR ਨਾਲ ਜੁੜੇ ਸਾਰੇ ਲੋਨ ਸਸਤੇ ਹੋਣ ਜਾ ਰਹੇ ਹਨ। ਭਾਰਤੀ ਸਟੇਟ ਬੈਂਕ ਵੱਲੋਂ ਲੋਨ ਦਰਾਂ 'ਚ ਕੀਤੀ ਗਈ ਇਹ ਕਟੌਤੀ 10 ਅਕਤੂਬਰ ਤੋਂ ਲਾਗੂ ਹੋਵੇਗੀ।

 

ਇਹ 6ਵਾਂ ਮੌਕਾ ਹੈ ਜਦੋਂ ਦੇਸ਼ ਦੇ ਸਭ ਤੋਂ ਵੱਡੇ ਰਿਣਦਾਤਾ ਨੇ ਮੌਜੂਦਾ ਵਿੱਤੀ ਸਾਲ 'ਚ ਆਪਣੀ ਐੱਮ. ਸੀ. ਐੱਲ. ਆਰ. ਜਾਂ ਘੱਟੋ-ਘੱਟ ਉਧਾਰ ਦੇਣ ਦੀ ਦਰ 'ਚ ਕਟੌਤੀ ਕੀਤੀ ਹੈ। ਹਾਲਾਂਕਿ, ਇਹ ਕਟੌਤੀ ਰੇਪੋ ਲਿੰਕਡ ਨਾਲ ਜੁੜੇ ਕਰਜ਼ਿਆਂ 'ਤੇ ਲਾਗੂ ਨਹੀਂ ਹੈ। ਇਸ ਕਟੌਤੀ ਦੇ ਨਾਲ ਹੁਣ ਇਕ ਸਾਲ ਦੀ ਐੱਮ. ਸੀ. ਐੱਲ. ਆਰ. ਦਰ 8.05 ਫੀਸਦੀ ਹੋ ਗਈ ਹੈ, ਜੋ ਪਹਿਲਾਂ 8.15 ਫੀਸਦੀ ਸੀ।
ਐੱਮ. ਸੀ. ਐੱਲ. ਆਰ. 'ਚ ਇਹ ਕਟੌਤੀ ਪਿਛਲੇ ਹਫਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਰੇਪੋ ਰੇਟ 'ਚ 0.25 ਫੀਸਦੀ ਦੀ ਕੀਤੀ ਗਈ ਕਮੀ ਮਗਰੋਂ ਹੋਈ ਹੈ। ਭਾਰਤੀ ਸਟੇਟ ਬੈਂਕ ਵੱਲੋਂ ਇਕ ਸਾਲ ਦੀ MCLR ਘੱਟ ਕਰਨ ਨਾਲ ਹੋਮ, ਕਾਰ ਸਮੇਤ ਸਾਰੇ ਤਰ੍ਹਾਂ ਦੇ ਲੋਨ ਸਸਤੇ ਹੋਣਗੇ। ਜ਼ਿਕਰਯੋਗ ਹੈ ਕਿ ਲੋਨ ਸਸਤੇ ਕਰਨ ਲਈ ਆਰ. ਬੀ. ਆਈ. ਇਸ ਸਾਲ ਲਗਾਤਾਰ ਪੰਜ ਵਾਰ ਪ੍ਰਮੁੱਖ ਨੀਤੀਗਤ ਦਰ ਯਾਨੀ ਰੇਪੋ ਰੇਟ 'ਚ ਕਟੌਤੀ ਕਰ ਚੁੱਕਾ ਹੈ। ਇਸ 'ਚ ਕੁੱਲ ਮਿਲਾ ਕੇ 1.35 ਫੀਸਦੀ ਦੀ ਕਮੀ ਹੋ ਚੁੱਕੀ ਹੈ ਅਤੇ ਇਹ ਇਸ ਵਕਤ 5.15 ਫੀਸਦੀ 'ਤੇ ਹੈ।


Related News