ਐੱਸ.ਬੀ.ਆਈ. ਲਾਈਫ ਨੇ ਮਹਿਲਾਵਾਂ ਦੇ ਲਈ ਯੋਜਨਾ ਪੇਸ਼ ਕੀਤੀ

03/08/2016 6:25:05 PM

ਨਵੀਂ ਦਿੱਲੀ- ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ''ਤੇ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੇ ਸਾਂਝੇ ਉੱਦਮ ਐੱਸ.ਬੀ.ਆਈ. ਲਾਈਫ ਨੇ ਮੰਗਲਵਾਰ ਨੂੰ ''ਐੱਸ.ਬੀ.ਆਈ. ਲਾਈਫ - ਸਮਾਰਟ ਵੁਮੈਨ ਐੱਡਵਾਂਟੇਜ਼'' ਨਾਂ ਦੀ ਯੋਜਨਾ ਪੇਸ਼ ਕੀਤੀ ਹੈ। ਐੱਸ.ਬੀ.ਆਈ. ਲਾਈਫ ਦੀ ਮਹਿਲਾ ਕੇਂਦਰਤ ਇਸ ਯੋਜਨਾ ਦੇ ਤਹਿਤ ਮਹਿਲਾਵਾਂ ਨੂੰ ਜੀਵਨ ਬੀਮਾ ਕਵਰ, ਬਚਤ ਅਤੇ ਮਹਿਲਾਵਾਂ ''ਚ ਹੋਣ ਵਾਲੀਆਂ ਗੰਭੀਰ ਬੀਮਾਰੀਆਂ ''ਚ ਮਦਦ ਦਿੱਤੀ ਜਾਵੇਗੀ। 

ਐੱਸ.ਬੀ.ਆਈ. ਲਾਈਫ ਨੇ ਜਾਰੀ ਬਿਆਨ ''ਚ ਕਿਹਾ ਕਿ ਇਹ ਨਿਜੀ ਲਾਭ ''ਤੇ ਅਧਾਰਤ ਰਿਵਾਇਤੀ ਏਂਡਾਵਮੈਂਟ ਪਲਾਨ ਹੈ ਜਿਸ ''ਚ ਸਿਹਤ ਦੀ ਅਵਧਾਰਨਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ''ਚ ਗਰਭ ਅਵਸਥਾ ਦੇ ਦੌਰਾਨ ਹੋਣ ਵਾਲੀਆਂ ਦੂਜੀਆਂ ਸਮੱਸਿਆਵਾਂ ਦੇ ਲਈ ਬਦਲਵਾਂ ਲਾਭ ਵੀ ਦਿੱਤਾ ਗਿਆ ਹੈ। ਬਿਆਨ ਦੇ ਮੁਤਾਬਕ ਇਸ ਪਾਲਿਸੀ ''ਚ ਸਿਹਤ ਲਾਭ ਅਤੇ ਜੀਵਨ ਬੀਮਾ ਕਵਰ ਦੋਹਾਂ ਦੇ ਲਈ ਇਨਕਮ ਟੈਕਸ ਧਾਰਾ 80ਡੀ ਅਤੇ 80ਸੀ ਦੇ ਤਹਿਤ ਟੈਕਸ ਲਾਭ ਵੀ ਦਿੱਤਾ ਜਾਵੇਗਾ। ਯੋਜਨਾ ਦੋ ਮੂਲ ਬਦਲਾਂ ਦੇ ਨਾਲ ਪੇਸ਼ ਕੀਤੀ ਗਈ ਹੈ। ਇਕ ਗੋਲਡ ਪਲਾਨ ਅਤੇ ਦੂਜਾ ਪਲੈਟਿਨਮ ਪਲਾਨ ਹੈ।