SBI ਲਾਈਫ ਦਾ ਸ਼ੁੱਧ ਲਾਭ ਸਤੰਬਰ ਤਿਮਾਹੀ ’ਚ ਦੁੱਗਣੇ ਤੋਂ ਜ਼ਿਆਦਾ ਵਧਿਆ

10/26/2020 9:44:57 PM

ਨਵੀਂ ਦਿੱਲੀ– ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ ਕੰਪਨੀ ਲਿਮ. (ਐੱਸ. ਬੀ. ਆਈ. ਲਾਈਫ) ਦਾ ਸ਼ੁੱਧ ਲਾਭ ਸਤੰਬਰ ਤਿਮਾਹੀ ’ਚ ਦੁੱਗਣੇ ਤੋਂ ਜ਼ਿਆਦਾ ਵੱਧ ਕੇ 299.73 ਕਰੋੜ ਰੁਪਏ ’ਤੇ ਪਹੁੰਚ ਗਿਆ।
ਕੰਪਨੀ ਨੇ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਸਾਲ ਭਰ ਪਹਿਲਾਂ ਦੇ 12,745.38 ਕਰੋੜ ਰੁਪਏ ਤੋਂ 45 ਫੀਸਦੀ ਵੱਧ ਕੇ 18,458.25 ਕਰੋੜ ਰੁਪਏ ’ਤੇ ਪਹੁੰਚ ਗਈ। ਇਸ ਦੌਰਾਨ ਪ੍ਰੀਮੀਅਮ ਤੋਂ ਪ੍ਰਾਪਤ ਸ਼ੁੱਧ ਆਮਦਨ ਵੀ ਸਾਲ ਭਰ ਪਹਿਲਾਂ ਦੇ 10,111.51 ਕਰੋੜ ਰੁਪਏ ਤੋਂ 22 ਫੀਸਦੀ ਵੱਧ ਕੇ 12,857.95 ਕਰੋੜ ਰੁਪਏ ਹੋ ਗਈ। 

ਕੰਪਨੀ ਵਲੋਂ ਪ੍ਰਬੰਧਤ ਜਾਇਦਾਦ ਵੱਧ ਕੇ 1,86,360 ਕਰੋੜ ਰੁਪਏ ’ਤੇ ਪਹੁੰਚ ਗਈ। ਕੰਪਨੀ ਅੱਗੇ ਵੀ ਬਦਲਦੀਆਂ ਸਥਿਤੀਆਂ ਦੀ ਸਮੀਖਿਆ ਕਰਦੀ ਰਹੇਗੀ। ਐੱਸ. ਬੀ. ਆਈ. ਲਾਈਫ ਦਾ ਸ਼ੇਅਰ 1.10 ਫੀਸਦੀ ਵਧ ਕੇ ਬੀ. ਐੱਸ. ਈ. ’ਤੇ 778.75 ਰੁਪਏ ’ਤੇ ਬੰਦ ਹੋਇਆ।


Sanjeev

Content Editor

Related News