SBI ਨੂੰ ਜੈੱਟ ਦੇ ਲਈ ਖਰੀਦਦਾਰ 31 ਮਈ ਤੱਕ ਮਿਲਣ ਦੀ ਉਮੀਦ

03/25/2019 11:26:26 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਕਿਹਾ ਕਿ ਉਸ ਨੂੰ ਕਰਜ਼ਾ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਲਈ ਨਿਵੇਸ਼ਕ ਜਾਂ ਖਰੀਦਦਾਰ ਮਈ ਆਖਰ ਤੱਕ ਮਿਲਣ ਦੀ ਉਮੀਦ ਹੈ। ਕੰਪਨੀ ਦੇ ਪ੍ਰਮੋਟਰ ਨਰੇਸ਼ ਗੋਇਲ ਕੋਲ ਸੰਕਟ 'ਚ ਫਸੀ ਏਅਰਲਾਈਨ 'ਚ ਭਵਿੱਖ 'ਚ ਆਪਣੀ ਹਿੱਸੇਦਾਰੀ 25 ਫੀਸਦੀ ਤੋਂ ਅੱਗੇ ਵਧਾਉਣ ਦਾ ਬਦਲ ਹੋਵੇਗਾ।
ਐੱਸ. ਬੀ. ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ, ''ਮੇਰੇ ਹਿਸਾਬ ਨਾਲ 31 ਮਈ ਤੱਕ ਪ੍ਰਕਿਰਿਆ ਪੂਰੀ ਹੋ ਜਾਵੇਗੀ। ਬਾਜ਼ਾਰ ਹਰ ਕਿਸੇ ਲਈ ਖੁੱਲ੍ਹਾ ਹੈ। ਜੋ ਵੀ ਆਉਣਾ ਚਾਹੁੰਦਾ ਹੈ ਆ ਸਕਦਾ ਹੈ। ਇਸ ਲਈ ਰੁਚੀ ਪੱਤਰ ਦਾ ਸੱਦਾ ਦਿੱਤਾ ਜਾਵੇਗਾ, ਜਿਸ ਨੂੰ 9 ਅਪ੍ਰੈਲ ਤੱਕ ਜਾਰੀ ਕੀਤਾ ਜਾਵੇਗਾ, ਜਦੋਂਕਿ ਬਾਧਿਅਕਾਰੀ ਬੋਲੀ 30 ਅਪ੍ਰੈਲ ਤੱਕ ਸੌਂਪੀ ਜਾ ਸਕੇਗੀ।''

satpal klair

This news is Content Editor satpal klair