SBI ਕਾਰਡਸ ਨੇ IPO ਖੁੱਲ੍ਹਣ ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ ਜੁਟਾਏ 2769 ਕਰੋਡ਼ ਰੁਪਏ

02/29/2020 10:48:46 PM

ਨਵੀਂ ਦਿੱਲੀ (ਭਾਸ਼ਾ)-ਐੱਸ. ਬੀ. ਆਈ. ਕਾਰਡਸ ਐਂਡ ਪੇਮੈਂਟ ਸਰਵਿਸਿਜ਼ ਨੇ 2 ਮਾਰਚ ਨੂੰ ਆਈ. ਪੀ. ਓ. ਖੁੱਲ੍ਹਣ ਤੋਂ ਪਹਿਲਾਂ 74 ਐਂਕਰ ਨਿਵੇਸ਼ਕਾਂ ਤੋਂ 2769 ਕਰੋਡ਼ ਰੁਪਏ ਜੁਟਾ ਲਏ ਹਨ। ਐਂਕਰ ਨਿਵੇਸ਼ਕ ਅਜਿਹੇ ਸੰਸਥਾਗਤ ਨਿਵੇਸ਼ਕ ਹੁੰਦੇ ਹਨ, ਜਿਨ੍ਹਾਂ ਨੂੰ ਇਨੀਸ਼ੀਅਲ ਪਬਲਿਕ ਆਫਰ (ਆਈ. ਪੀ. ਓ.) ਦੇ ਖੁੱਲ੍ਹਣ ਤੋਂ ਪਹਿਲਾਂ ਹੀ ਉਸ ’ਚ ਹਿੱਸੇਦਾਰੀ ਦੀ ਪੇਸ਼ਕਸ਼ ਕਰ ਦਿੱਤੀ ਜਾਂਦੀ ਹੈ।

ਕੰਪਨੀ ਨੇ ਦੱਸਿਆ ਕਿ ਸਿੰਗਾਪੁਰ ਸਰਕਾਰ, ਮੋਨੀਟਰੀ ਅਥਾਰਟੀ ਆਫ ਸਿੰਗਾਪੁਰ, ਐੱਚ. ਡੀ. ਐੱਫ. ਸੀ. ਮਿਊਚੁਅਲ ਫੰਡ, ਗਵਰਨਮੈਂਟ ਪੈਨਸ਼ਨ ਫੰਡ ਗਲੋਬਲ ਅਤੇ ਬਿਰਲਾ ਮਿਊਚੁਅਲ ਫੰਡ ਇਨ੍ਹਾਂ ਐਂਕਰ ਨਿਵੇਸ਼ਕਾਂ ’ਚ ਸ਼ਾਮਲ ਹਨ। ਇਨ੍ਹਾਂ ਨੂੰ ਆਈ. ਪੀ. ਓ. ਦੀ ਕੀਮਤ ਦੇ ਘੇਰੇ ਦੀ ਉਪਰੀ ਹੱਦ 755 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਪੇਸ਼ਕਸ਼ ਕੀਤੀ ਗਈ। ਇਨ੍ਹਾਂ 74 ਐਂਕਰ ਨਿਵੇਸ਼ਕਾਂ ’ਚ 12 ਮਿਊਚੁਅਲ ਫੰਡ ਸ਼ਾਮਲ ਹਨ ਅਤੇ ਇਨ੍ਹਾਂ ਨੂੰ ਕੁਲ 3,66,69,589 ਸ਼ੇਅਰ ਅਲਾਟ ਕੀਤੇ ਗਏ। ਇਨ੍ਹਾਂ ਸ਼ੇਅਰਾਂ ਦਾ ਕੁਲ ਮੁੱਲ 2768.55 ਕਰੋਡ਼ ਰੁਪਏ ਹੈ। ਕੰਪਨੀ ਦਾ ਆਈ. ਪੀ. ਓ. 2 ਮਾਰਚ ਨੂੰ ਖੁੱਲ੍ਹੇਗਾ ਅਤੇ 5 ਮਾਰਚ ਤੱਕ ਖੁੱਲ੍ਹਾ ਰਹੇਗਾ। ਇਸ ਦੇ ਲਈ ਕੀਮਤ ਘੇਰਾ 750 ਤੋਂ 755 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ ਹੈ।


Karan Kumar

Content Editor

Related News