ਖ਼ੁਸ਼ਖ਼ਬਰੀ! SBI ਦੇਣ ਜਾ ਰਿਹੈ ਕ੍ਰੈਡਿਟ ਕਾਰਡਧਾਰਕਾਂ ਨੂੰ ਇਹ ਵੱਡਾ ਤੋਹਫ਼ਾ

09/15/2020 9:41:55 PM

ਨਵੀਂ ਦਿੱਲੀ— ਜਲਦ ਹੀ 'ਕ੍ਰੈਡਿਟ ਸਕੋਰ' ਲਈ ਤੁਹਾਨੂੰ ਇਕ ਕਲਿੱਕ 'ਤੇ ਜਾਣਕਾਰੀ ਮਿਲੇਗੀ। ਐੱਸ. ਬੀ. ਆਈ. ਕਾਰਡ ਦੇ ਪ੍ਰਬੰਧਕ ਨਿਰਦੇਸ਼ਕ ਤੇ ਸੀ. ਈ. ਓ. ਅਸ਼ਵਿਨੀ ਕੁਮਾਰ ਤਿਵਾੜੀ ਨੇ ਕਿਹਾ ਕਿ ਕੰਪਨੀ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਕ੍ਰੈਡਿਟ ਸਕੋਰ ਦੇਖਣ ਦੀ ਸੁਵਿਧਾ ਉਪਲਬਧ ਕਰਾਉਣ 'ਤੇ ਵਿਚਾਰ ਕਰ ਰਹੀ ਹੈ। ਗਾਹਕ ਇਸ ਸੁਵਿਧਾ ਤਹਿਤ ਆਪਣੇ ਕ੍ਰੈਡਿਟ ਕਾਰਡ ਖਾਤੇ 'ਤੇ ਲਾਗ-ਇਨ ਕਰਕੇ ਕ੍ਰੈਡਿਟ ਸਕੋਰ ਦੇਖ ਸਕਣਗੇ।

ਤਿਵਾੜੀ ਨੇ ਪਿਛਲੇ ਮਹੀਨੇ 'ਐੱਸ. ਬੀ. ਆਈ. ਕਾਰਡ' ਦਾ ਕੰਮਕਾਰ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਭਾਰਤੀ ਸਟੇਟ ਬੈਂਕ ਦੇ ਨਿਊਯਾਰਕ, ਸ਼ਿਕਾਗੋ ਅਤੇ ਲਾਸ ਏਂਜਲਸ ਦੀਆਂ ਸ਼ਖਾਵਾਂ ਦੀ ਜਿੰਮੇਵਾਰੀ ਸੰਭਾਲ ਰਹੇ ਸਨ।

ਉਨ੍ਹਾਂ ਕਿਹਾ, “ਅਮਰੀਕਾ 'ਚ ਕੰਮ ਕਰਦਿਆਂ ਮੈਨੂੰ ਜੋ ਤਜਰਬਾ ਹੋਇਆ, ਉਸ 'ਚੋਂ ਦੋ-ਤਿੰਨ ਚੀਜ਼ਾਂ ਇੱਥੇ ਲਾਗੂ ਕੀਤੀਆਂ ਜਾ ਸਕਦੀਆਂ ਹਨ। ਇਕ ਚੀਜ਼ ਕ੍ਰੈਡਿਟ ਕਾਰਡਧਾਰਕਾਂ ਲਈ ਕ੍ਰੈਡਿਟ ਬਿਊਰੋ ਸਕੋਰ ਦੀ ਵਿਵਸਥਾ ਹੈ, ਜਦੋਂ ਵੀ ਕਾਰਡਧਾਰਕ ਆਪਣੇ ਖਾਤੇ 'ਤੇ ਲਾਗ-ਇਨ ਕਰਨਗੇ ਉਹ ਕ੍ਰੈਡਿਟ ਸਕੋਰ ਦੇਖ ਸਕਣਗੇ।'' ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਆਪਣੀ ਟੀਮ ਨਾਲ ਚਰਚਾ ਕੀਤੀ ਹੈ। ਇਸ ਲਈ ਕੋਈ ਵਾਧੂ ਚਾਰਜ ਨਹੀਂ ਲੱਗਦਾ।

ਕ੍ਰੈਡਿਟ ਸਕੋਰ ਦਾ ਕੀ ਹੈ ਫਾਇਦਾ-
ਹੁਣ ਦੀ ਤਾਰੀਖ਼ 'ਚ ਕ੍ਰੈਡਿਟ ਸਕੋਰ ਕਾਫ਼ੀ ਮਹੱਤਵਪੂਰਨ ਬਣ ਚੁੱਕਾ ਹੈ। ਤੁਹਾਡਾ ਕ੍ਰੈਡਿਟ ਸਕੋਰ ਨਿਰਧਾਰਤ ਕਰਦਾ ਹੈ ਕਿ ਤੁਹਾਨੂੰ ਕਿੰਨਾ ਲੋਨ ਮਿਲਣਾ ਚਾਹੀਦਾ ਹੈ ਅਤੇ ਵਿਆਜ ਦੀ ਦਰ ਕੀ ਹੋਵੇਗੀ। ਇਸ ਦੇ ਨਾਲ ਹੀ ਤੁਹਾਡੀ ਕ੍ਰੈਡਿਟ ਹਿਸਟਰੀ ਲੋਨ ਦੀ ਮਨਜ਼ੂਰੀ 'ਚ ਵੀ ਵੱਡੀ ਭੂਮਿਕਾ ਨਿਭਾਉਂਦੀ ਹੈ। ਜਿਨ੍ਹਾਂ ਦਾ ਕ੍ਰੈਡਿਟ ਸਕੋਰ ਚੰਗਾ ਹੁੰਦਾ ਹੈ, ਉਨ੍ਹਾਂ ਨੂੰ ਜਲਦ ਤੇ ਆਸਾਨੀ ਨਾਲ ਲੋਨ ਮਿਲਦਾ ਹੈ।


Sanjeev

Content Editor

Related News