SBI ਦੇ ਗ੍ਰਾਸ NPA ਦੀ ਰਿਪੋਰਟਿੰਗ ’ਚ 11,932 ਕਰੋਡ਼ ਰੁਪਏ ਦਾ ਅੰਤਰ

12/10/2019 7:57:27 PM

ਨਵੀਂ ਦਿੱਲੀ (ਭਾਸ਼ਾ)-ਜਨਤਕ ਖੇਤਰ ਦੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਬੀਤੇ ਵਿੱਤੀ ਸਾਲ ਦੇ ਨਾਨ-ਪ੍ਰਫਾਰਮਿੰਗ ਏਸੈੱਟਸ (ਐੱਨ. ਪੀ. ਏ.) ’ਚ ਕਰੀਬ 12,000 ਕਰੋਡ਼ ਰੁਪਏ ਦਾ ਅੰਤਰ ਪਾਇਆ ਗਿਆ ਹੈ। ਐੱਸ. ਬੀ. ਆਈ. ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਕੀਤੇ ਗਏ ਮੁਲਾਂਕਣ ਅਨੁਸਾਰ ਬੀਤੇ ਵਿੱਤੀ ਸਾਲ ’ਚ ਐੱਸ. ਬੀ. ਆਈ. ਦਾ ਕੁਲ ਐੱਨ. ਪੀ. ਏ. 1,84,682 ਕਰੋਡ਼ ਰੁਪਏ ਸੀ। ਇਹ ਬੈਂਕ ਵੱਲੋਂ ਦਿਖਾਏ ਗਏ 1,72,750 ਕਰੋਡ਼ ਰੁਪਏ ਦੇ ਕੁਲ ਐੱਨ. ਪੀ. ਏ. ਤੋਂ 11,932 ਕਰੋਡ਼ ਰੁਪਏ ਜ਼ਿਆਦਾ ਹੈ।

ਇਸੇ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ. ਪੀ. ਏ. 77,827 ਕਰੋਡ਼ ਰੁਪਏ ਸੀ। ਉਥੇ ਹੀ ਐੱਸ. ਬੀ. ਆਈ. ਨੇ 65,895 ਕਰੋਡ਼ ਰੁਪਏ ਦਾ ਸ਼ੁੱਧ ਐੱਨ. ਪੀ. ਏ. ਵਿਖਾਇਆ ਸੀ। ਇਸੇ ਤਰ੍ਹਾਂ ਸ਼ੁੱਧ ਐੱਨ. ਪੀ. ਏ. ’ਚ ਵੀ 11,932 ਕਰੋਡ਼ ਰੁਪਏ ਦਾ ਅੰਤਰ ਸੀ। ਇਸ ਵਜ੍ਹਾ ਨਾਲ ਬੈਂਕ ਨੂੰ ਆਪਣੇ ਬਹੀ ਖਾਤੇ ’ਚ 12,036 ਕਰੋਡ਼ ਰੁਪਏ ਦਾ ਵਾਧੂ ਪ੍ਰਬੰਧ ਕਰਨਾ ਪੈਂਦਾ, ਜਿਸ ਨਾਲ ਅਨੁਮਾਨਿਤ ਘਾਟਾ 6968 ਕਰੋਡ਼ ਰੁਪਏ ਰਹਿੰਦਾ। ਐੱਸ. ਬੀ. ਆਈ. ਨੇ ਇਸੇ ਸਾਲ ਮਈ ’ਚ 2018-19 ’ਚ 862 ਕਰੋਡ਼ ਰੁਪਏ ਦਾ ਲਾਭ ਦਰਜ ਕੀਤਾ ਸੀ। ਇਸ ’ਚ ਅੱਗੇ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ’ਚ ਖੁੰਝ ਜਾਂ ਅਪਡੇਟ ਤੋਂ ਬਾਅਦ ਚਾਲੂ ਵਿੱਤੀ ਸਾਲ ’ਚ ਕੁਲ ਐੱਨ. ਪੀ. ਏ. ਦਾ ਬਕਾਇਆ ਪ੍ਰਭਾਵ 3143 ਕਰੋਡ਼ ਰੁਪਏ ਬੈਠੇਗਾ। ਤੀਜੀ ਤਿਮਾਹੀ ਦੌਰਾਨ ਪ੍ਰਬੰਧ ਦਾ ਪ੍ਰਭਾਵ 4654 ਕਰੋਡ਼ ਰੁਪਏ ਬੈਠੇਗਾ।

Karan Kumar

This news is Content Editor Karan Kumar