2000 ਅਰਬ ਡਾਲਰ ਦੇ ਐੱਮ. ਕੈਪ. ਵਾਲੀ ਦੁਨੀਆ ਦੀ ਪਹਿਲੀ ਕੰਪਨੀ ਬਣੀ ਅਰਾਮਕੋ

12/12/2019 6:16:48 PM

ਰਿਆਦ(ਭਾਸ਼ਾ)-ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਨੇ ਰਿਕਾਰਡ ਆਈ. ਪੀ. ਓ. ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਕਾਰੋਬਾਰ ਦੇ ਦੂਜੇ ਹੀ ਦਿਨ ਅੱਜ 2000 ਅਰਬ ਡਾਲਰ ਦੇ ਬਾਜ਼ਾਰ ਪੂੰਜੀਕਰਨ (ਐੱਮ. ਕੈਪ.) ਵਾਲੀ ਦੁਨੀਆ ਦੀ ਪਹਿਲੀ ਸੂਚੀਬੱਧ ਕੰਪਨੀ ਬਣਾਉਣ ਦਾ ਕੀਰਤੀਮਾਨ ਬਣਾਇਆ ਹੈ। ਅਰਾਮਕੋ ਨੂੰ ਪਹਿਲਾਂ ਹੀ ਦੁਨੀਆ ਦੀ ਸਭ ਤੋਂ ਵੱਡੀ ਸੂਚੀਬੱਧ ਕੰਪਨੀ ਹੋਣ ਦਾ ਮਾਣ ਹਾਸਲ ਹੈ। ਦੂਜੇ ਸਥਾਨ ’ਤੇ ਅਮਰੀਕਾ ਦੀ ਕੰਪਨੀ ਐਪਲ ਹੈ, ਜਿਸ ਦਾ ਬਾਜ਼ਾਰ ਪੂੰਜੀਕਰਨ 1,190 ਅਰਬ ਡਾਲਰ ਹੈ। ਅੱਜ ਰਿਆਦ ਦੇ ਤਦਾਵੁਲ ਸ਼ੇਅਰ ਬਾਜ਼ਾਰ ’ਚ ਕਾਰੋਬਾਰ ਦੀ ਸਮਾਪਤੀ ਤੋਂ 3 ਘੰਟੇ ਪਹਿਲਾਂ ਕੰਪਨੀ ਦਾ ਸ਼ੇਅਰ 38.60 ਰਿਆਲ ਯਾਨੀ 10.29 ਡਾਲਰ ’ਤੇ ਚੱਲ ਰਿਹਾ ਸੀ।

ਅਰਾਮਕੋ ਨੇ ਆਈ. ਪੀ. ਓ. ਦੀ ਦਰ 32 ਰਿਆਲ ਯਾਨੀ 8.53 ਡਾਲਰ ਪ੍ਰਤੀ ਸ਼ੇਅਰ ਤੈਅ ਕੀਤੀ ਸੀ ਅਤੇ ਪ੍ਰਾਇਮਰੀ ਬਾਜ਼ਾਰ ’ਚ ਸ਼ੇਅਰ ਵੇਚ ਕੇ 25.6 ਅਰਬ ਡਾਲਰ ਜੁਟਾਏ। ਇਸ ਆਈ. ਪੀ. ਓ. ਨੇ 2014 ’ਚ ਅਲੀਬਾਬਾ ਤੋਂ 25 ਅਰਬ ਡਾਲਰ ਜੁਟਾਉਣ ਦੇ ਰਿਕਾਰਡ ਨੂੰ ਪਛਾੜ ਦਿੱਤਾ ਹੈ। ਸਾਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਦੀ ਉਤਸ਼ਾਹੀ ਯੋਜਨਾ ਅਰਥਵਿਵਸਥਾ ਨੂੰ ਕੱਚੇ ਤੇਲ ’ਤੇ ਨਿਰਭਰਤਾ ਤੋਂ ਮੁਕਤੀ ਦੇਣਾ ਹੈ। ਇਸ ਦੇ ਤਹਿਤ ਅਰਾਮਕੋ ਦੀ 1.5 ਫ਼ੀਸਦੀ ਹਿੱਸੇਦਾਰੀ ਯਾਨੀ 3 ਅਰਬ ਸ਼ੇਅਰਾਂ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਗਈ ਸੀ।

ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ’ਚ ਪਹਿਲੇ ਦਿਨ ਦੇ ਕਾਰੋਬਾਰ ’ਚ ਕੰਪਨੀ ਦਾ ਸ਼ੇਅਰ 10 ਫ਼ੀਸਦੀ ਉਛਲ ਕੇ 35.2 ਰਿਆਲ ਯਾਨੀ 9.39 ਡਾਲਰ ’ਤੇ ਬੰਦ ਹੋਇਆ ਸੀ। ਕੰਪਨੀ ਦੇ ਸ਼ੇਅਰ ’ਚ ਉਤਾਰ-ਚੜ੍ਹਾਅ ਲਈ 10 ਫ਼ੀਸਦੀ ਦੀ ਵੱਧ ਤੋਂ ਵੱਧ ਹੱਦ ਲਾਈ ਗਈ ਹੈ। ਨਿੱਜੀ ਨਿਵੇਸ਼ਕ ਦੇ ਰੂਪ ’ਚ ਅਰਾਮਕੋ ਦੇ ਸ਼ੇਅਰ ਸਿਰਫ ਸਾਊਦੀ ਅਰਬ ਦੇ ਨਿਵੇਸ਼ਕ ਹੀ ਖਰੀਦ ਸਕਦੇ ਹਨ।


Karan Kumar

Content Editor

Related News