ਸਨੋਫੀ ਇੰਡੀਆ ਦੇ ਮੁਨਾਫੇ ਅਤੇ ਆਮਦਨ ''ਚ ਵਾਧਾ

05/08/2018 4:31:05 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਸਨੋਫੀ ਇੰਡੀਆ ਦਾ ਮੁਨਾਫਾ 37.5 ਫੀਸਦੀ ਵਧ ਕੇ 82.5 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਸਨੋਫੀ ਇੰਡੀਆ ਦਾ ਮੁਨਾਫਾ 60 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਸਨੋਫੀ ਇੰਡੀਆ ਦੀ ਆਮਦਨ 12.7 ਫੀਸਦੀ ਵਧ ਕੇ 578 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਸਨੋਫੀ ਇੰਡੀਆ ਦੀ ਆਮਦਨ 512.7 ਕਰੋੜ ਰੁਪਏ ਰਹੀ ਸੀ। 
ਸਾਲਾਨਾ ਆਧਾਰ 'ਤੇ ਜਨਵਰੀ-ਮਾਰਚ ਤਿਮਾਹੀ 'ਚ ਸਨੋਫੀ ਇੰਡੀਆ ਦਾ ਐਬਿਟਡਾ 61.3 ਕਰੋੜ ਰੁਪਏ ਤੋਂ ਵਧ ਕੇ 94.6 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਜਨਵਰੀ-ਮਾਰਚ ਤਿਮਾਹੀ 'ਚ ਸਨੋਫੀ ਇੰਡੀਆ ਦਾ ਐਬਿਟਡਾ ਮਾਰਜਨ 12 ਫੀਸਦੀ ਤੋਂ ਵਧ ਕੇ 16.4 ਫੀਸਦੀ ਰਿਹਾ ਹੈ।