ਸੈਮਸੰਗ ਭਾਰਤ ਵਿਚ TV ਦੇ ਲਈ ਫਿਰ ਤੋਂ ਪਲਾਂਟ ਨਹੀਂ ਲਗਾਵੇਗੀ

03/08/2019 10:05:18 AM

ਕੋਲਕਾਤਾ — ਸਰਕਾਰ ਵਲੋਂ ਭਾਰਤ ਵਿਚ ਉਤਪਾਦਨ ਦੁਬਾਰਾ ਸ਼ੁਰੂ ਕਰਨ ਦੇ ਭਾਰੀ ਦਬਾਅ ਵਿਚਕਾਰ ਸੈਮਸੰਗ ਇਲੈਕਟ੍ਰਾਨਿਕਸ ਨੇ ਦੇਸ਼ ਦੇ ਦੋ ਪ੍ਰਮੁੱਖ ਕਾਨਟ੍ਰੈਕਟ ਮੈਨਿਊਫੈਕਚਰਰ ਨਾਲ ਇਸ ਸੰਬੰਧ 'ਚ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੇ ਜਾਣੂ ਲੋਕਾਂ ਨੇ ਦੱਸਿਆ ਕਿ ਸੈਮਸੰਗ 42 ਇੰਚ ਦੇ ਟੀ.ਵੀ. ਮਾਡਲ ਦੇ ਉਤਪਾਦਨ ਨੂੰ ਸ਼ੁਰੂ ਕਰਨ ਲਈ ਫਾਕਸਕਾਨ ਅਤੇ ਡਿਕਸਨ ਤਕਨਾਲੋਜੀ ਨਾਲ ਗੱਲ ਕਰ ਰਹੀ ਹੈ। ਦੇਸ਼ ਵਿਚ ਵਿਕਣ ਵਾਲੇ ਅੱਧੇ ਤੋਂ ਜ਼ਿਆਦਾ ਟੀ.ਵੀ. 42 ਇੰਚ ਦੇ ਹੁੰਦੇ ਹਨ। ਇੰਡਸਟਰੀ ਦੇ ਦੋ ਸੀਨੀਅਰ ਐਗਜ਼ੀਕਿਊੁਟਿਵਸ ਨੇ ਦੱਸਿਆ ਕਿ ਟੈਲੀਵਿਜ਼ਨ ਵਪਾਰ 'ਚ ਘਟ ਰਹੇ ਮਾਰਜਨ ਅਤੇ ਪ੍ਰਾਈਸ ਵਾਰ ਨੂੰ ਦੇਖਦੇ ਹੋਏ ਸੈਮਸੰਗ ਫਿਰ ਤੋਂ ਭਾਰਤ ਵਿਚ ਟੈਲੀਵਿਜ਼ਨ ਪਲਾਂਟ 'ਤੇ ਨਿਵੇਸ਼ ਨਹੀਂ ਕਰਨਾ ਚਾਹੁੰਦੀ। 

ਸੈਮਸੰਗ ਲਈ ਮੁਸ਼ਕਲ

ਸਰਕਾਰ ਨੇ ਸੈਮਸੰਗ ਨੂੰ ਕਿਹਾ ਸੀ ਕਿ ਜੇਕਰ ਦੁਬਾਰਾ ਭਾਰਤ ਵਿਚ ਟੈਲੀਵਿਜ਼ਨ ਉਤਪਾਦਨ ਸ਼ੁਰੂ ਕਰਦੀ ਹੈ ਤਾਂ ਓਪਨ ਸੇਲ ਟੀ.ਵੀ. ਪੈਨਲ 'ਤੇ ਲੱਗਣ ਵਾਲੀ ਡਿਊਟੀ ਨੂੰ 5 ਫੀਸਦੀ ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਜਾਵੇਗਾ। ਕੇਂਦਰ ਨੇ ਪਿਛਲੇ ਸਾਲ ਦੇ ਬਜਟ 'ਚ ਓਪਨ ਸੇਲ ਪੈਨਲ 'ਤੇ 5 ਫੀਸਦੀ ਡਿਊਟੀ ਲਗਾਉਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਕੋਰੀਆਈ ਕੰਪਨੀ ਨੇ ਚੇਨਈ ਸਥਿਤ ਆਪਣੇ ਪਲਾਂਟ ਵਿਚ ਟੈਲੀਵਿਜ਼ਨ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਅਕਤੂਬਰ 2018 ਤੋਂ ਸੈਮਸੰਗ ਵਿਯਤਨਾਮ ਤੋਂ ਟੈਲੀਵਿਜ਼ਨ ਆਯਾਤ ਕਰ ਰਹੀ ਹੈ। ਵਿਯਤਨਾਮ ਤੋਂ ਫਰੀ ਟ੍ਰੇਡ ਐਗਰੀਮੈਂਟ(ਐਫ.ਟੀ.ਏ.) ਦੇ ਜ਼ਰੀਏ ਭਾਰਤ ਵਿਚ ਸਮਾਨ ਆਉਂਦਾ ਹੈ ਜਿਸ 'ਤੇ ਜ਼ੀਰੋ ਡਿਊਟੀ ਲੱਗਦੀ ਹੈ।

ਭਾਰਤ ਵਿਚ ਸੈਮਸੰਗ ਸਭ ਤੋਂ ਵੱਡੀ ਕੰਪਨੀ ਹੈ। ਕੰਪਨੀ 24,32 ਅਤੇ 42 ਇੰਚ ਦੇ ਟੀ.ਵੀ. ਮਾਡਲਾਂ ਦਾ ਭਾਰਤ ਵਿਚ ਉਤਪਾਦਨ ਕਰਨਾ ਚਾਹੁੰਦੀ ਹੈ ਅਤੇ ਬਾਕੀ ਦੇ ਮਾਡਲ ਵਿਯਤਨਾਮ ਤੋਂ ਇੰਪੋਰਟ ਕਰਦੀ ਰਹੇਗੀ।

ਟੈਲੀਵਿਜ਼ਨ ਸੈੱਟ ਦੀ ਕੁੱਲ ਲਾਗਤ ਦਾ 65 ਤੋਂ 70 ਫੀਸਦੀ ਹਿੱਸਾ ਓਪਨ ਸੇਲ ਐਲ.ਈ.ਡੀ. TV ਪੈਨਲ ਦਾ ਹੁੰਦਾ ਹੈ। ਅਜੇ ਭਾਰਤ ਵਿਚ ਇਸ ਦਾ ਉਤਪਾਦਨ ਨਹੀਂ ਹੁੰਦਾ। ਇੰਡਸਟਰੀ ਦਾ ਕਹਿਣਾ ਹੈ ਕਿ ਓਪਨ ਸੇਲ ਐਲ.ਈ.ਡੀ. ਪੈਨਲ ਦਾ ਉਤਪਾਦਨ ਸ਼ੁਰੂ ਹੋਣ 'ਚ ਕਰੀਬ 4 ਸਾਲ ਦਾ ਸਮਾਂ ਲੱਗ ਸਕਦਾ ਹੈ। ਅਧਿਕਾਰੀ ਨੇ ਦੱਸਿਆ ਕਿ ਸੈਮਸੰਗ ਭਾਰਤ ਵਿਚ ਟੀ.ਵੀ. ਮੈਨੂਫੈਕਚਰਰ 'ਚ ਫਿਰ ਤੋਂ ਨਿਵੇਸ਼ ਨਹੀਂ ਕਰਨਾ ਚਾਹੁੰਦੀ। ਇਸ ਵਪਾਰ ਵਿਚ ਸਮਾਰਟਫੋਨ ਦੀ ਤਰ੍ਹਾਂ ਕੀਮਤਾਂ ਦਾ ਤੇਜ਼ ਮੁਕਾਬਲਾ ਚਲ ਰਿਹਾ ਹੈ। ਅਜਿਹੇ 'ਚ ਕੰਪਨੀ ਨੇ ਕਾਨਟਰੈਕਟ ਮੈਨੂਫੈਕਚਰਰ ਨਾਲ ਉਤਪਾਦਨ ਲਈ ਸੰਪਰਕ ਕੀਤਾ ਹੈ।

ਭਾਰਤ ਕਰ ਰਿਹਾ ਹੈ ਇਹ ਕੋਸ਼ਿਸ਼

ਅਜਿਹੇ 'ਚ ਇਲੈਕਟ੍ਰਾਨਿਕਸ ਅਤੇ ਇਨਫਾਰਮੇਸ਼ਨ ਤਕਨਾਲੋਜੀ ਮੰਤਰਾਲਾ ਲਗਾਤਾਰ ਸੈਮਸੰਗ ਦੇ ਸੰਪਰਕ 'ਚ ਹੈ ਤਾਂ ਜੋ  ਭਾਰਤ ਵਿਚ ਕੰਪਨੀ ਦੇ ਟੀ.ਵੀ. ਉਤਪਾਦਨ ਨੂੰ ਫਿਰ ਤੋਂ ਸ਼ੁਰੂ ਕਰਵਾਇਆ ਜਾ ਸਕੇ।

ਅਧਿਕਾਰੀ ਨੇ ਦੱਸਿਆ,' ਸੈਮਸੰਗ ਦੇ ਟੀ.ਵੀ. ਉਤਪਾਦਨ ਦੁਬਾਰਾ ਸ਼ੁਰੂ ਕਰਨ ਦੇ ਭਰੋਸੇ 'ਤੇ ਭਾਰਤ ਸਰਕਾਰ ਓਪਨ ਪੈਨਲ ਤੋਂ ਡਿਊਟੀ ਹਟਾਉਣ ਲਈ ਤਿਆਰ ਹੈ। ਸੈਮਸੰਗ ਇੰਡੀਆ ਨੇ ਫਾਕਸਵੈਗਨ ਅਤੇ ਡਿਕਸਨ ਨੂੰ ਆਪਣਾ ਪ੍ਰਸਤਾਵ ਦੇ ਦਿੱਤਾ ਹੈ।' ਡਿਕਸਨ, ਸੈਮਸੰਗ ਲਈ ਸੈਮੀ-ਆਟੋਮੈਟਿਕ ਵਾਸ਼ਿੰਗ ਮਸ਼ੀਨ ਲਈ ਕਾਨਟਰੈਕਟ ਮੈਨੁਫੈਕਚਰਿੰਗ ਕਰਦੀ ਹੈ।


Related News