ਸਮਾਰਟ ਫੋਨਾਂ ''ਤੇ ਕੋਰੋਨਾ ਦਾ ਸੰਕਟ, ਮਹਿੰਗਾ ਪੈ ਸਕਦਾ ਹੈ ਇਹ ਤੁਹਾਨੂੰ

03/23/2020 7:46:04 PM

ਨਵੀਂ ਦਿੱਲੀ : ਲਗਭਗ ਸਾਰਾ ਵਿਸ਼ਵ ਇਸ ਸਮੇਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੈ। ਭਾਰਤ ਵਿਚ ਦਿੱਲੀ ਸਮੇਤ ਕਈ ਰਾਜਾਂ ਵਿਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਲੋਕ ਸਿਰਫ ਜ਼ਰੂਰੀ ਸਮਾਨ ਲਿਜਾਣ ਲਈ ਹੀ ਨਿਕਲ ਸਕਦੇ ਹਨ। ਇਸ ਵਿਚਕਾਰ ਸਮਾਰਟ ਫੋਨਾਂ 'ਤੇ ਵੀ ਸੰਕਟ ਦੇ ਬੱਦਲ ਛਾ ਗਏ ਹਨ। ਕੋਰੋਨਾ ਦੇ ਖੌਫ ਕਾਰਨ ਸੈਮਸੰਗ, ਓਪੋ, ਵੀਵੋ ਭਾਰਤ ਵਿਚ ਥੋੜ੍ਹੇ ਸਮੇਂ ਲਈ ਪਲਾਂਟ ਬੰਦ ਕਰ ਰਹੇ ਹਨ। ਸੈਮਸੰਗ ਦਾ ਸਭ ਤੋਂ ਵੱਡਾ ਨਿਰਮਾਣ ਪਲਾਂਟ ਨੋਇਡਾ ਵਿਚ ਹੈ, ਇੱਥੇ ਹਰ ਸਾਲ ਲੱਖਾਂ ਸਮਾਰਟ ਫੋਨ ਬਣਦੇ ਹਨ।

 

 

ਸਮਾਰਟ ਫੋਨ ਉਦਯੋਗ ਵੀ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਇਆ ਹੈ। ਕੋਰੋਨਾ ਵਾਇਰਸ ਕਾਰਨ ਸਪਲਾਈ ਘੱਟ ਹੋਣ ਕਾਰਨ ਸਮਾਰਟ ਫੋਨ ਮਹਿੰਗੇ ਹੋ ਸਕਦੇ ਹਨ, ਜਿਸ ਨਾਲ ਤੁਹਾਡੀ ਜੇਬ ਖਾਸਾ ਢਿੱਲੀ ਹੋ ਸਕਦੀ ਹੈ। ਦੱਖਣੀ ਕੋਰੀਆ ਦੀ ਤਕਨੀਕੀ ਕੰਪਨੀ ਸੈਮਸੰਗ ਕੁਝ ਦਿਨਾਂ ਲਈ ਨੋਇਡਾ ਵਿਚ ਆਪਣਾ ਸਭ ਤੋਂ ਵੱਡਾ ਪਲਾਂਟ ਬੰਦ ਕਰ ਰਹੀ ਹੈ। ਸੈਮਸੰਗ ਦੇ ਇਸ ਪਲਾਂਟ ਵਿਚ ਹਰ ਸਾਲ 120 ਮਿਲੀਅਨ ਸਮਾਰਟ ਫੋਨ ਬਣਦੇ ਹਨ। ਕੰਪਨੀ ਨੇ ਫਿਲਹਾਲ ਇਸ ਨੂੰ 23 ਮਾਰਚ ਤੋਂ 25 ਮਾਰਚ ਤੱਕ ਲਈ ਬੰਦ ਕਰ ਦਿੱਤਾ ਹੈ।

ਸੈਮਸੰਗ ਤੋਂ ਇਲਾਵਾ, ਓਪੋ, ਵੀਵੋ ਤੇ ਐੱਲ. ਜੀ. ਦੇ ਵੀ ਭਾਰਤ ਵਿਚ ਪਲਾਂਟ ਹਨ, ਜਿਸ ਨੂੰ ਕੰਪਨੀਆਂ ਕੁਝ ਸਮੇਂ ਲਈ ਬੰਦ ਕਰ ਰਹੀਆਂ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਲਾਕਡਾਊਨ ਦਾ ਐਲਾਨ ਕੀਤਾ ਹੈ ਅਤੇ ਵਪਾਰਕ ਗਤੀਵਿਧੀਆਂ ਵੀ ਇਸ ਸਮੇਂ ਦੌਰਾਨ ਬੰਦ ਰਹਿਣਗੀਆਂ। ਕਿਉਂਕਿ ਜ਼ਿਆਦਾਤਰ ਕੰਪਨੀਆਂ ਦੇ ਨੋਇਡਾ ਤੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਪਲਾਂਟ ਹਨ, ਉੱਥੇ ਵੀ ਕੰਮ ਪ੍ਰਭਾਵਿਤ ਹੋਣਗੇ। ਫਿਲਹਾਲ ਇਹ ਕੰਪਨੀਆਂ 25 ਮਾਰਚ ਤੱਕ ਲਈ ਬੰਦ ਹਨ ਪਰ ਸਥਿਤੀ ਨੂੰ ਦੇਖਦੇ ਹੋਏ ਇਸ ਨੂੰ ਅੱਗੇ ਵੀ ਵਧਾ ਸਕਦੀਆਂ ਹਨ।
ਮੋਬਾਈਲ ਇੰਡਸਟਰੀ 'ਤੇ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਬਾਰੇ ਗੱਲ ਕਰੀਏ ਤਾਂ ਇਤਿਹਾਸ ਵਿਚ ਪਹਿਲੀ ਵਾਰ ਵਿਸ਼ਵ ਭਰ ਵਿਚ ਸਮਾਰਟ ਫੋਨਾਂ ਦੀ ਵਿਕਰੀ 38 ਫੀਸਦੀ ਤੱਕ ਘੱਟ ਗਈ ਹੈ। ਇੰਨਾ ਹੀ ਨਹੀਂ, ਭਾਰਤ ਵਿਚ ਮੋਬਾਈਲਾਂ 'ਤੇ ਜੀ. ਐੱਸ. ਟੀ. 12 ਤੋਂ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ ਤੇ ਅਜਿਹੀ ਸਥਿਤੀ ਵਿਚ ਹੁਣ ਮੋਬਾਈਲ ਫੋਨ ਜਲਦ ਹੀ ਮਹਿੰਗੇ ਹੋਣ ਦੀ ਸੰਭਾਵਨਾ ਹੈ।
 


Lalita Mam

Content Editor

Related News