ਜੁਲਾਈ ਦੇ ਮਹੀਨੇ ਘੱਟ ਹੋਈ ਯਾਤਰੀ ਵਾਹਨਾਂ ਦੀ ਵਿਕਰੀ, ਲੋਕਾਂ ਨੇ ਨਹੀਂ ਵਿਖਾਇਆ ਉਤਸ਼ਾਹ

08/02/2023 2:55:29 PM

ਬਿਜਨੈੱਸ ਡੈਸਕ : ਜੁਲਾਈ ਦੇ ਮਹੀਨੇ ਭਾਰਤ 'ਚ ਘਰੇਲੂ ਯਾਤਰੀ ਵਾਹਨ ਦੀ ਵਿਕਰੀ ਸਾਲਾਨਾ ਆਧਾਰ 'ਤੇ ਸਿਰਫ਼ 3.1 ਫ਼ੀਸਦੀ ਵਧ ਕੇ 352,492 ਵਾਹਨ ਹੋ ਗਈ। ਸਪੋਰਟ ਯੂਟਿਲਿਟੀ ਵਾਹਨਾਂ (SUVs) ਦੀ ਵੱਧ ਰਹੀ ਵਿਕਰੀ ਦੇ ਵਿਚਕਾਰ ਲਗਾਤਾਰ ਮਜ਼ਬੂਤ ​​ਆਧਾਰ ਪ੍ਰਭਾਵ ਦੇ ਕਾਰਨ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ ਜ਼ਿਆਦਾ ਉਤਸ਼ਾਹ ਨਹੀਂ ਵਿਖਾ ਰਹੇ। ਮਹੀਨਾਵਾਰ SUV ਵਿਕਰੀ ਦੇ ਮਾਮਲੇ ਵਿੱਚ ਮਾਰੂਤੀ ਸੁਜ਼ੂਕੀ ਇੰਡੀਆ ਜੁਲਾਈ ਵਿੱਚ ਨੰਬਰ ਇੱਕ ਕੰਪਨੀ ਬਣ ਗਈ। 

ਇਹ ਵੀ ਪੜ੍ਹੋ : ਇਕੱਠੇ 20 ਰੁਪਏ ਮਹਿੰਗਾ ਹੋਇਆ ਪੈਟਰੋਲ, ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

ਸੂਤਰਾਂ ਅਨੁਸਾਰ MSIL ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ "ਜੁਲਾਈ ਵਿੱਚ ਸਾਡੀ SUV ਦੀ ਵਿਕਰੀ 42,620 ਵਾਹਨ ਰਹੀ, ਜੋ ਮਹਿੰਦਰਾ ਐਂਡ ਮਹਿੰਦਰਾ ਲਈ 36,124 ਯੂਨਿਟਾਂ ਦੇ ਮੁਕਾਬਲੇ  ਸੀ।" ਵਾਹਨ ਉਦਯੋਗ ਚੰਗੀ ਵਿਕਰੀ ਦਰਜ ਕਰ ਰਿਹਾ ਹੈ ਪਰ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਮੁਕਾਬਲੇ ਸਾਲਾਨਾ ਵਾਧਾ ਕਾਫ਼ੀ ਘੱਟ ਸੀ। ਵਾਹਨ ਉਦਯੋਗ ਨੇ ਅਪ੍ਰੈਲ 2023 ਤੋਂ ਹਰ ਮਹੀਨੇ ਸਭ ਤੋਂ ਵੱਧ ਮਾਸਿਕ ਵਿਕਰੀ ਦਰਜ ਕੀਤੀ ਹੈ। ਸਮੁੱਚੇ ਵਿਕਾਸ ਨੂੰ ਵੇਖਣ 'ਤੇ ਪਤਾ ਚੱਲਦਾ ਹੈ ਕਿ ਇਸ ਸਾਲ ਅਪ੍ਰੈਲ-ਜੁਲਾਈ ਦੀ ਮਿਆਦ 'ਚ ਵਾਧਾ ਸਿਰਫ਼ 7.7 ਫ਼ੀਸਦੀ ਹੋਇਆ। 

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਜੁਲਾਈ ਦੇ ਮਹੀਨੇ ਭਾਰਤ ਦੀ ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੁੰਡਈ ਦੀ ਵਿਕਰੀ 'ਚ ਇਕ ਸਾਲ ਪਹਿਲਾਂ ਦੇ ਮੁਲਾਬਲੇ ਸਿਰਫ਼ 0.4 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਜੁਲਾਈ 'ਚ ਟਾਟਾ ਮੋਟਰਜ਼ ਦੀ ਵਿਕਰੀ ਸਾਲਾਨਾ ਆਧਾਰ 'ਤੇ 0.11 ਫ਼ੀਸਦੀ ਵਧ ਕੇ 47,689 ਵਾਹਨਾਂ 'ਤੇ ਪਹੁੰਚ ਗਈ ਹੈ। ਜੁਲਾਈ 'ਚ M&M ਦੀ ਯਾਤਰੀ ਵਾਹਨ ਵਿਕਰੀ ਸਾਲਾਨਾ ਆਧਾਰ 'ਤੇ 29.06 ਫ਼ੀਸਦੀ ਵਧ ਕੇ 36,205 ਵਾਹਨ ਹੋ ਗਈ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur