ਬੀਤੇ ਵਿੱਤੀ ਸਾਲ ’ਚ ਆਸ਼ੀਆਨਾ ਹਾਊਸਿੰਗ ਦੀ ਵਿਕਰੀ ਬੁਕਿੰਗ ਸੱਤ ਫੀਸਦੀ ਵਧ ਕੇ 573.25 ਕਰੋੜ ਰੁਪਏ ਹੋਈ

05/30/2022 6:07:18 PM

ਨਵੀਂ ਦਿੱਲੀ (ਭਾਸ਼ਾ) – ਰੀਅਲ ਅਸਟੇਟ ਕੰਪਨੀ ਆਸ਼ੀਆਨਾ ਹਾਊਸਿੰਗ ਲਿਮਟਿਡ ਦੀ ਵਿਕਰੀ ਬੁਕਿੰਗ ਬੀਤੇ ਵਿੱਤੀ ਸਾਲ 2021-22 ’ਚ 7 ਫੀਸਦੀ ਵਧ ਕੇ 573.25 ਕਰੋੜ ਰੁਪਏ ’ਤੇ ਪਹੁੰਚ ਗਈ। ਨਿਵੇਸ਼ਕਾਂ ਦੇ ਸਾਹਮਣੇ ਪੇਸ਼ਕਾਰੀ ’ਚ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਮੰਗ ’ਚ ਸੁਧਾਰ ਕਾਰਨ ਬੁਕਿੰਗ ਦਾ ਅੰਕੜਾ ਬਿਹਤਰ ਰਿਹਾ ਹੈ। ਰੀਅਲਟੀ ਕੰਪਨੀ ਦੀ 2020-21 ’ਚ ਵਿਕਰੀ ਬੁਕਿੰਗ 534.68 ਕਰੋੜ ਰੁਪਏ ਰਹੀ ਸੀ। ਕੰਪਨੀ ਨੇ ਕਿਹਾ ਕਿ ਵਿੱਤੀ ਸਾਲ 2021-22 ’ਚ ਵਿਕਰੀ ਮੁੱਲ ਵਧ ਕੇ 3,883 ਰੁਪਏ ਪ੍ਰਤੀ ਵਰਗ ਫੁੱਟ ਹੋ ਗਿਆ ਜੋ 2020-21 ’ਚ 3,571 ਰੁਪਏ ਪ੍ਰਤੀ ਵਰਗ ਫੁੱਟ ਸੀ।

ਵਿਕਰੀ ਮੁੱਲ ’ਚ ਇਹ ਵਾਧਾ ਯੋਜਨਾਵਾਂ ’ਚ ਕੀਮਤਾਂ ’ਚ ਵਾਧਾ ਅਤੇ ਉੱਚ ਮੁੱਲ ਵਾਲੀਆਂ ਯੋਜਨਾਵਾਂ ਵੱਲ ਬਦਲਾਅ ਕਾਰਨ ਹੋਇਆ। ਮਾਤਰਾ ਦਾ ਹਿਸਾਬ ਨਾਲ ਬੀਤੇ ਵਿੱਤੀ ਸਾਲ ’ਚ ਵਿਕਰੀ ਬੁਕਿੰਗ ਘਟ ਕੇ 14.76 ਲੱਖ ਵਰਗ ਫੁੱਟ ਰਹਿ ਗਈ ਜੋ ਵਿੱਤੀ ਸਾਲ 2020-21 ’ਚ 14.97 ਲੱਖ ਵਰਗ ਫੁੱਟ ਰਹੀ ਸੀ। ਬੀਤੇ ਵਿੱਤੀ ਸਾਲ ਦੌਰਾਨ ਕੰਪਨੀ ਨੇ ਗੁੜਗਾਓਂ ’ਚ 22.1 ਏਕੜ, ਪੁਣੇ ’ਚ 11.93 ਏਕੜ, ਜੈਪੁਰ ’ਚ 8.6 ਏਕੜ, ਜਮਸ਼ੇਦਪੁਰ ’ਚ 3.96 ਏਕੜ ਅਤੇ ਚੇਨਈ ’ਚ ਦੋ 15.64 ਏਕੜ ਅਤੇ 9.93 ਏਕੜ ਜ਼ਮੀਨ ਦੇ ਟੁੱਕੜੇ ਖਰੀਦੇ।

Harinder Kaur

This news is Content Editor Harinder Kaur