ਮੰਦੀ ਸਾਈਕਲਾਂ ਦੀ ਵਿਕਰੀ ਨੂੰ ਰੋਕਣ ''ਚ ਰਹੀ ਅਸਫਲ

09/24/2019 1:54:12 PM

ਚੰਡੀਗੜ੍ਹ—ਮੰਦੀ ਨੇ ਜਿਥੇ ਦੇਸ਼ ਭਰ 'ਚ ਹਰ ਉਦਯੋਗ ਨੂੰ ਪ੍ਰਭਾਵਿਤ ਕੀਤਾ ਹੈ ਉੱਧਰ ਦੇਸ਼ 'ਚ ਸਾਈਕਲਾਂ ਦੀ ਵਿਕਰੀ ਨੇ ਮੰਦੀ ਸੇਂਧ ਲਗਾਉਣ 'ਚ ਨਾਕਾਮ ਰਹੀ ਹੈ। ਸਾਈਕਲ ਉਦਯੋਗ ਮੁਤਾਬਕ ਸੰਗਠਿਤ ਖੇਤਰ ਵਲੋਂ ਸਾਈਕਲਾਂ ਦੀ ਵਿਕਰੀ ਦੀ ਗਿਣਤੀ ਪਿਛਲੇ ਸਾਲ 63.20 ਲੱਖ ਯੂਨਿਟ ਦੀ ਤੁਲਨਾ 'ਚ ਜ਼ਿਆਦਾ ਜਾਂ ਘੱਟ ਰਹੀ। ਆਲ ਇੰਡੀਆ ਸਾਈਕਲ ਮੈਨਿਊਫੈਕਚਰ ਐਸੋਸੀਏਸ਼ਨ ਮਹਾ ਸਕੱਤਰ ਕੇ.ਬੀ. ਠਾਕੁਰ ਨੇ ਕਿਹਾ ਕਿ ਜਿਥੇ ਤੱਕ ਸਾਈਕਲਾਂ ਦੀ ਵਿਕਰੀ ਦੇ ਸਵਾਲ 'ਤੇ ਚਾਲੂ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ 'ਚ ਸਾਈਕਲਾਂ ਦੀ ਵਿਕਰੀ ਦਾ ਰੁਝਾਣ ਪਹਿਲਾਂ ਵਰਗਾ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਉਦਯੋਗ ਨੂੰ ਚਾਲੂ ਵਿੱਤੀ ਸਾਲ ਦੀ ਸਮਾਪਤੀ ਚੰਗੇ ਰੁਖ 'ਚ ਦੇਖਣ ਨੂੰ ਮਿਲੇਗੀ। ਸੰਗਠਨ ਮਾਰਕਿਟ 'ਚ ਉਦਯੋਗ ਦਾ ਕੁੱਲ ਆਕਾਰ ਲਗਭਗ 1.65 ਕਰੋੜ ਸਾਈਕਲ ਅਤੇ ਹਰ ਸਾਲ ਲਗਭਗ 2 ਕਰੋੜ ਸਾਈਕਲਾਂ ਵੇਚੀਆਂ ਜਾਂਦੀਆਂ ਹਨ ਜਿਨ੍ਹਾਂ 'ਚ ਅਸੰਗਠਿਤ ਖੇਤਰ ਦੀਆਂ ਸਾਇਕਲਾਂ ਵੀ ਸ਼ਾਮਲ ਹਨ। ਇਸ 'ਚ ਦੇਸ਼ ਦੇ ਸਾਈਕਲਾਂ ਦੇ ਕੁੱਲ ਨਿਰਮਾਣ 'ਚ ਪੰਜਾਬ ਦਾ ਹਿੱਸਾ 92 ਫੀਸਦੀ ਦਾ ਹੈ। ਲੁਧਿਆਣਾ 'ਚ 4000 ਸਾਈਕਲ ਨਿਰਮਾਣ ਕਰਨ ਵਾਲੇ ਯੂਨਿਟ ਪ੍ਰਮੁੱਖ ਤੌਰ 'ਤੇ ਹੀਰੋ, ਏਵਨ, ਨੋਵਾ, ਈਬਰਡ, ਅਤੇ ਨੀਲਮ ਵਰਗੀਆਂ ਵੱਡੀਆਂ ਕੰਪਨੀਆਂ ਸਾਈਕਲਾਂ ਬਣਾਉਂਦੀਆਂ ਹਨ। ਉਦਯੋਗ ਨੂੰ ਹਾਂ-ਪੱਖੀ ਕਾਰੋਬਾਰ ਦੀ ਉਮੀਦ ਹੈ। ਪਰ ਇਸ 'ਚ ਦੋ ਪ੍ਰਮੁੱਖ ਰੁਕਾਵਟਾਂ ਹਨ। ਨਾਮ ਨਹੀਂ ਦੱਸਣ ਦੀ ਸ਼ਰਤ 'ਤੇ ਇਕ ਸੂਤਰ ਨੇ ਕਿਹਾ ਕਿ ਦੋ ਪ੍ਰਮੁੱਖ ਸਾਈਕਲ ਨਿਰਮਾਤਾ ਕੰਪਨੀਆਂ ਵਲੋਂ ਸਾਈਕਲ ਨਿਰਮਾਣ 'ਚ ਕਟੌਤੀ ਕੀਤੀ ਗਈ ਹੈ। ਜਿਸ ਨਾਲ ਸਾਈਕਲਾਂ ਦੀ ਵਿਕਰੀ ਪ੍ਰਭਾਵਿਤ ਹੋਈ ਹੈ। ਦੂਜਾ ਪ੍ਰਮੁੱਖ ਕਾਰਨ ਲੁਧਿਆਣਾ 'ਚ ਕੁਝ ਬੇਈਮਾਨ ਡੀਲਰਾਂ ਵਲੋਂ 'ਅੰਡਰ ਇਨਵਾਈਸ' ਦਾ ਖੇਡ ਅਪਣਾ ਕੇ ਸੰਗਠਿਤ ਮਾਰਕਿਟ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਸ ਨਾਲ ਜੀ.ਐੱਸ.ਟੀ. ਦੀ ਚੋਰੀ ਵੀ ਹੋ ਰਹੀ ਹੈ। ਸਾਈਕਲ ਉਦਯੋਗ ਨੇ ਸਰਕਾਰ ਨੂੰ ਮੰਗ ਕੀਤੀ ਹੈ ਸਾਈਕਲ ਡੀਲਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Aarti dhillon

This news is Content Editor Aarti dhillon