RVNL ਦਾ ਪਹਿਲੀ ਤਿਮਾਹੀ ਦਾ ਮੁਨਾਫਾ 20.60 ਫੀਸਦੀ ਘਟਿਆ

09/13/2020 12:50:03 AM

ਨਵੀਂ ਦਿੱਲੀ–ਰੇਲ ਵਿਕਾਸ ਨਿਗਮ ਲਿਮ. (ਆਰ. ਵੀ. ਐੱਨ. ਐੱਲ.) ਦਾ ਚਾਲੂ ਵਿੱਤੀ ਸਾਲ ਦੀ ਜੂਨ ‘ਚ ਖਤਮ ਪਹਿਲੀ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ 20.60 ਫੀਸਦੀ ਘਟ ਕੇ 140.98 ਕਰੋੜ ਰੁਪਏ ਰਹਿ ਗਿਆ। ਰੇਲ ਮੰਤਰਾਲਾ ਦੇ ਤਹਿਤ ਜਨਤਕ ਖੇਤਰ ਦੇ ਉੱਦਮ ਨੇ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ‘ਚ 12.15 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।

ਕੰਪਨੀ ਨੇ ਬਿਆਨ ‘ਚ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਏਕੀਕ੍ਰਿਤ ਕੁੱਲ ਆਮਦਨ ਵਧ ਕੇ 2,967 ਕਰੋੜ ਰੁਪਏ ‘ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ‘ਚ 2,898 ਕਰੋੜ ਰੁਪਏ ਸੀ। ਆਰ. ਵੀ. ਐੱਨ. ਐੱਲ. ਦਾ ਗਠਨ ਰੇਲ ਮੰਤਰਾਲਾ ਦੇ 100 ਫੀਸਦੀ ਮਲਕੀਅਤ ਵਾਲੇ ਜਨਤਕ ਉੱਦਮ ਦੇ ਰੂਪ ‘ਚ 2003 ‘ਚ ਕੀਤਾ ਗਿਆ ਸੀ। ਆਰ. ਵੀ. ਐੱਨ. ਐੱਲ. ਨੇ ਮਾਰਚ 2005 ‘ਚ ਪੂਰੀ ਕਾਰਵਾਈ ਸ਼ੁਰੂ ਕੀਤੀ ਸੀ।

Karan Kumar

This news is Content Editor Karan Kumar