ਅਮਰੀਕੀ ਕੰਪਨੀਆਂ ਦੇ ਇਸ ਫ਼ੈਸਲੇ ਕਾਰਨ ਹੀਰਾ ਉਦਯੋਗ ਪ੍ਰਭਾਵਿਤ, ਲੱਖਾਂ ਮਜ਼ਦੂਰਾਂ ’ਤੇ ਰੋਜ਼ੀ-ਰੋਟੀ ਦਾ ਸੰਕਟ

06/13/2022 11:07:50 AM

ਅਹਿਮਦਾਬਾਦ (ਭਾਸ਼ਾ) - ਰੂਸ-ਯੂਕ੍ਰੇਨ ਲੜਾਈ ਕਾਰਨ ਗੁਜਰਾਤ ਦਾ ਹੀਰਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੜਾਈ ਕਾਰਨ ਇਸ ਉਦਯੋਗ ’ਚ ਕੰਮ ਕਰ ਰਹੇ ਲੱਖਾਂ ਮਜ਼ਦੂਰਾਂ ਦੀ ਜੀਵਿਕਾ ’ਤੇ ਗੰਭੀਰ ਸੰਕਟ ਹੈ। ਵਿਸ਼ੇਸ਼ ਰੂਪ ਵਲੋਂ ਸੌਰਾਸ਼ਟਰ ਖੇਤਰ ਦੇ ਪੇਂਡੂ ਹਿੱਸੇ ’ਚ ਕੰਮ ਕਰ ਰਹੀਆਂ ਇਕਾਈਆਂ ਇਸ ਘਟਨਾਕ੍ਰਮ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ।

ਉਦਯੋਗ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਇਹ ਇਕਾਈਆਂ ਪ੍ਰੋਸੈਸਿੰਗ ਤੇ ਪਾਲਿਸ਼ ਕਰਨ ਲਈ ਰੂਸ ਤੋਂ ਛੋਟੀ ਮਾਤਰਾ ’ਚ ਹੀਰਿਆਂ ਦੀ ਦਰਾਮਦ ਕਰਦੀਆਂ ਹਨ। ਰਤਨ ਤੇ ਗਹਿਣਾ ਬਰਾਮਦ ਕੌਂਸਲ ਦੇ ਖੇਤਰੀ ਚੇਅਰਮੈਨ ਦਿਨੇਸ਼ ਨਵਾਦਿਆ ਨੇ ਕਿਹਾ ਕਿ ਸੂਬੇ ਦੇ ਹੀਰਾ ਉਦਯੋਗ ’ਚ ਕਰੀਬ 15 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ।

ਇਹ ਵੀ ਪੜ੍ਹੋ : ਭਰਮਾਊ ਇਸ਼ਤਿਹਾਰਾਂ ਨੂੰ ਰੋਕਣ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਕੱਚੇ ਹੀਰੇ ਦੀ ਸਪਲਾਈ ’ਚ ਕਮੀ

ਰੂਸ ਤੋਂ ਛੋਟੇ ਆਕਾਰ ਦੇ ਕੱਚੇ ਹੀਰਿਆਂ ਦੀ ਸਪਲਾਈ ’ਚ ਕਮੀ ਕਾਰਨ ਗੁਜਰਾਤ ਦੇ ਵਪਾਰੀ ਅਫਰੀਕੀ ਦੇਸ਼ਾਂ ਤੇ ਹੋਰ ਸਥਾਨਾਂ ਤੋਂ ਕੱਚਾ ਮਾਲ ਖਰੀਦਣ ਨੂੰ ਮਜਬੂਰ ਹਨ , ਜਿਸ ਨਾਲ ਉਨ੍ਹਾਂ ਦਾ ਮੁਨਾਫਾ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਸੂਬੇ ਦੀਅ ਹੀਰਾ ਇਕਾਈਆਂ ਨੇ ਆਪਣੇ ਮਜ਼ਦੂਰਾਂ ਤੇ ਪਾਲਿਸ਼ ਕਰਨ ਵਾਲਿਆਂ ਦੇ ਕੰਮ ਦੀ ਘੰਟਿਆਂ ’ਚ ਕਟੌਤੀ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਦੀ ਜੀਵਿਕਾ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ :  ਭਾਰਤ ਨੇ 24 ਹਵਾਈ ਅੱਡਿਆਂ ਦੇ ਰੇਡੀਓ ਉਪਕਰਨਾਂ ਦੀ ਸਪਲਾਈ ਲਈ ਰੂਸ ਨਾਲ ਕੀਤਾ ਵੱਡਾ ਸਮਝੌਤਾ

ਅਮਰੀਕਾ ਨੂੰ ਪਾਲਿਸ਼ ਹੀਰਿਆਂ ਦੀ ਬਰਾਮਦ

ਵੱਡੇ ਆਕਾਰ ਦੇ ਹੀਰਿਆਂ ਦੀ ਪ੍ਰੋਸੈਸਿੰਗ ਮੁੱਖ ਰੂਪ ਨਾਲ ਸਟੇਟ ਸਿਟੀ ਦੀਆਂ ਇਕਾਈਆਂ ’ਚ ਕੀਤੀ ਜਾਂਦੀ ਹੈ। ਅਮਰੀਕਾ ਨੂੰ ਭਾਰਤ ਤੋਂ 70 ਫ਼ੀਸਦੀ ਕੱਟੇ ਤੇ ਪਾਲਿਸ਼ ਹੀਰਿਆਂ ਦੀ ਬਰਾਮਦ ਕੀਤੀ ਜਾਂਦੀ ਹੈ। ਉਸ ਨੇ ਰੂਸੀ ਕੰਪਨੀਆਂ ’ਤੇ ਰੋਕ ਲਾ ਦਿੱਤੀ ਹੈ।

ਅਮਰੀਕੀ ਕੰਪਨੀਆਂ ਨੇ ਕਿਹਾ- ਰੂਸੀ ਸਾਮਾਨ ਨਹੀਂ ਖਰੀਦਣਗੇ

ਨਵਾਦਿਆ ਨੇ ਕਿਹਾ ਕਿ ਅਮਰੀਕਾ ’ਚ ਕੁਝ ਵੱਡੀਆਂ ਕੰਪਨੀਆਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਈ-ਮੇਲ ਭੇਜ ਕੇ ਕਿਹਾ ਹੈ ਕਿ ਉਹ ਰੂਸੀ ਸਾਮਾਨ ਨਹੀਂ ਖਰੀਦਣਗੀਆਂ। ਉਨ੍ਹਾਂ ਕਿਹਾ ਕਿ ਇਸ ਕਾਰਨ ਵਿਸ਼ੇਸ਼ ਰੂਪ ਨਾਲ ਸੌਰਾਸ਼ਟਰ ਦੇ ਭਾਵਨਗਰ, ਰਾਜਕੋਟ, ਅਮਰੇਲੀ ਤੇ ਜੂਨਾਗੜ੍ਹ ਜ਼ਿਲਿਆਂ ਦੇ ਹੀਰਾ ਵਰਕਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਸੂੇ ਦੇ ਉੱਤਰੀ ਹਿੱਸੇ ਦੇ ਮਜ਼ਦੂਰਾਂ ’ਤੇ ਵੀ ਇਸ ਦਾ ਅਸਰ ਪਿਆ ਹੈ।

ਇਹ ਵੀ ਪੜ੍ਹੋ :  AGA ਦੀ ਰਿਪੋਰਟ 'ਚ ਦਾਅਵਾ : US ਦੇ Casinos 'ਚ ਜੁਆਰੀਆਂ ਦੇ ਡੁੱਬੇ 5.3 ਬਿਲੀਅਨ ਡਾਲਰ

ਰੂਸ ਤੋਂ ਕੱਚੇ ਹੀਰੇ ਦੀ ਦਰਾਮਦ

ਨਵਾਦਿਆ ਨੇ ਕਿਹਾ, ‘‘ਅਸੀਂ ਰੂਸ ਤੋਂ ਲੱਗਭਗ 27 ਫ਼ੀਸਦੀ ਕੱਚੇ ਹੀਰੇ ਦੀ ਦਰਾਮਦ ਕਰ ਰਹੇ ਸਾਂ ਪਰ ਲੜਾਈ ਕਾਰਨ ਹੁਣ ਇੰਨੀ ਮਾਤਰਾ ਗੁਜਰਾਤ ’ਚ ਪ੍ਰੋਸੈਸਿੰਗ ਇਕਾਈਆਂ ਤੱਕ ਨਹੀਂ ਪਹੁੰਚ ਰਹੀ ਹੈ, ਜਿਸ ਨਾਲ ਉੱਥੇ ਕੰਮ ਪ੍ਰਭਾਵਿਤ ਹੋ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਗੁਜਰਾਤ ’ਚ ਹੀਰਾ ਪ੍ਰੋਸੈਸਿੰਗ ’ਚ ਸ਼ਾਮਲ ਪੂਰੀ ਲੇਬਰ ਫੋਰਸ ਦਾ ਲੱਗਭਗ 50 ਫ਼ੀਸਦੀ ਛੋਟੇ ਆਕਾਰ ਦੇ ਹੀਰਿਆਂ ’ਤੇ ਕੰਮ ਕਰਦਾ ਹੈ, ਜਿਨ੍ਹਾਂ ਨੂੰ ਸਥਾਨਕ ਰੂਪ ਨਾਲ ‘ਪਟਲੀ’ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੜਾਈ ਤੋਂ ਪਹਿਲਾਂ ਗੁਜਰਾਤ ’ਚ ਪਾਲਿਸ਼ ਲਈ ਦਰਾਮਦ ਕੀਤੇ ਜਾਣ ਵਾਲੇ 30 ਫ਼ੀਸਦੀ ਕੱਚੇ ਹੀਰੇ ਰੂਸ ਦੀ ਹੀਰਾ ਖਾਣ ਕੰਪਨੀ ਅਲਰੋਸਾ ਤੋਂ ਆਉਂਦੇ ਸਨ। ਗੁਜਰਾਤ ’ਚ ਪਾਲਿਸ਼ ਤੇ ਪ੍ਰੋਸੈਸਿੰਗ ਲਈ ਆਉਣ ਵਾਲੇ ਹੀਰਿਆਂ ’ਚੋਂ 60 ਫ਼ੀਸਦੀ ਰੂਸ ਤੋਂ ਆਉਂਦੇ ਹਨ। ਇਨ੍੍ਹਾਂ ’ਚੋਂ ਜ਼ਿਆਦਾਤਰ ਛੋਟੇ ਆਕਾਰ ਦੇ ਹੀਰੇ ਹਨ।

ਇਹ ਵੀ ਪੜ੍ਹੋ : ‘ਅਮਰੀਕਾ ’ਚ ਮਹਿੰਗਾਈ 40 ਸਾਲਾਂ ਦੇ ਉੱਚ ਪੱਧਰ ’ਤੇ, ਯੂਰਪੀ ਬਾਜ਼ਾਰ ਵੀ ਡਿੱਗੇ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News