ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 23 ਪੈਸੇ ਮਜ਼ਬੂਤ

07/13/2018 11:59:32 AM

ਮੁੰਬਈ—ਰੁਪਏ 'ਚ ਅੱਜ ਲਗਾਤਾਰ ਤੀਜੇ ਦਿਨ ਮਜ਼ਬੂਤੀ ਬਣੀ ਰਹੀ। ਸ਼ੁਰੂਆਤੀ ਕਾਰੋਬਾਰ 'ਚ ਅੱਜ ਇਹ ਡਾਲਰ ਦੇ ਮੁਕਾਬਲੇ 23 ਪੈਸੇ ਦੀ ਮਜ਼ਬੂਤੀ ਨਾਲ 68.32 'ਤੇ ਖੁੱਲ੍ਹਿਆ। ਇਹ ਤਿੰਨ ਹਫਤੇ ਦਾ ਉੱਚ ਪੱਧਰ ਹੈ।
ਮੁਦਰਾ ਕਾਰੋਬਾਰੀਆਂ ਮੁਤਾਬਕ ਬੈਂਕਾਂ ਅਤੇ ਨਿਰਯਾਤਕਾਂ ਵਲੋਂ ਡਾਲਰ ਦੀ ਬਿਕਵਾਲੀ ਜਾਰੀ ਰਹਿਣ ਨਾਲ ਰੁਪਿਆ ਮਜ਼ਬੂਤ ਹੋਇਆ ਹੈ। ਉੱਧਰ ਘਰੇਲੂ ਬਾਜ਼ਾਰਾਂ 'ਚ ਚੰਗੀ ਸ਼ੁਰੂਆਤ ਨੇ ਰੁਪਏ ਦਾ ਸਮਰਥਨ ਕੀਤਾ ਹੈ। ਕੱਲ੍ਹ ਡਾਲਰ ਦੇ ਮੁਕਾਬਲੇ ਰੁਪਿਆ 20 ਪੈਸੇ ਦੇ ਵਾਧੇ ਨਾਲ 68.57 'ਤੇ ਬੰਦ ਹੋਇਆ ਸੀ।