ਰੁਪਏ ''ਚ 4 ਪੈਸੇ ਦੀ ਮਜ਼ਬੂਤੀ, 64.48 ''ਤੇ ਖੁੱਲ੍ਹਿਆ

06/27/2017 9:26:24 AM

ਨਵੀਂ ਦਿੱਲੀ—ਹਫਤੇ ਦੇ ਦੂਜੇ ਕਾਰੋਬਾਰੀ ਦਿਨ ਰੁਪਏ ਦੀ ਮਜ਼ਬੂਤ ਸ਼ੁਰੂਆਤ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਵੱਧ ਕੇ 64.48 ਦੇ ਪੱਧਰ 'ਤੇ ਖੁੱਲ੍ਹਿਆ ਹੈ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਦੇ ਵਾਧੇ ਦੇ ਨਾਲ 64.52 ਦੇ ਪੱਧਰ 'ਤੇ ਬੰਦ ਹੋਇਆ ਸੀ। ਰੁਪਏ ਦੀ ਸ਼ੁਰੂਆਤ ਵੀ ਹਲਕੇ ਵਾਧੇ ਦੇ ਨਾਲ ਹੋਈ ਸੀ। ਡਾਲਰ ਦੇ ਮੁਕਾਬਲੇ ਰੁਪਿਆ 3 ਪੈਸੇ ਦੀ ਮਾਮੂਲੀ ਤੇਜ਼ੀ ਦੇ ਨਾਲ 64.56 ਦੇ ਪੱਧਰ 'ਤੇ ਖੁੱਲ੍ਹਿਆ ਸੀ।