ਰੁਪਿਆ 27 ਜੂਨ ਦੇ ਬਾਅਦ ਸਭ ਤੋਂ ਹੇਠਲੇ ਪੱਧਰ ''ਤੇ ਖੁੱਲ੍ਹਿਆ

08/01/2019 9:26:56 AM

ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਭਾਰੀ ਗਿਰਾਵਟ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 41 ਪੈਸੇ ਕਮਜ਼ੋਰ ਹੋ ਕੇ 69.20 ਦੇ ਪੱਧਰ 'ਤੇ ਖੁੱਲ੍ਹਿਆ ਹੈ। ਰੁਪਿਆ 5 ਹਫਤੇ ਦੇ ਹੇਠਲੇ ਪੱਧਰ 'ਤੇ ਨਜ਼ਰ ਆ ਰਿਹਾ ਹੈ ਜੋ 27 ਜੂਨ ਦੇ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਹਾਲਾਂਕਿ ਰੁਪਏ 'ਚ ਕੱਲ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 7 ਪੈਸੇ ਦੇ ਵਾਧੇ ਨਾਲ 68.79 ਦੇ ਪੱਧਰ 'ਤੇ ਬੰਦ ਹੋਇਆ ਸੀ।

Aarti dhillon

This news is Content Editor Aarti dhillon