ਵਿਦੇਸ਼ ਦਾ ਸਫ਼ਰ ਹੋਰ ਹੋਵੇਗਾ ਮਹਿੰਗਾ, ਇੰਨਾ ਚੜ੍ਹ ਸਕਦਾ ਹੈ ਡਾਲਰ ਦਾ ਮੁੱਲ

08/03/2021 3:03:07 PM

ਨਵੀਂ ਦਿੱਲੀ- ਵਿਦੇਸ਼ ਦਾ ਸਫ਼ਰ ਕਰਨ ਵਾਲੇ ਹੋ ਤਾਂ ਆਉਣ ਵਾਲੇ ਸਮੇਂ ਵਿਚ ਡਾਲਰ ਤੁਹਾਡੀ ਜੇਬ ਨੂੰ ਹੋਰ ਢਿੱਲੀ ਕਰਨ ਵਾਲਾ ਹੈ। ਮਾਹਰਾਂ ਅਨੁਸਾਰ ਅਮਰੀਕੀ ਕਰੰਸੀ ਦੀ ਮਜਬੂਤੀ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਕੋਵਿਡ ਮਹਾਮਾਰੀ ਫ਼ੈਲਣ ਨਾਲ ਭਾਰਤੀ ਰੁਪਏ 'ਤੇ ਦਬਾਅ ਵਧੇਗਾ ਅਤੇ ਇਹ ਅਮਰੀਕੀ ਡਾਲਰ ਦੇ ਮੁਕਾਬਲੇ ਡਿੱਗ ਕੇ ਇਸ ਸਾਲ 76-76.50 ਦੇ ਪੱਧਰ ਤੱਕ ਆ ਸਕਦਾ ਹੈ। ਆਰਥਿਕ ਅਨਿਸ਼ਚਿਤਤਾ ਵਿਚਕਾਰ ਰੁਪਿਆ ਹਾਲ ਹੀ ਦੇ ਮਹੀਨਿਆਂ ਵਿਚ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਏਸ਼ੀਆ ਕਰੰਸੀਆਂ ਵਿਚ ਇਕ ਹੈ ਅਤੇ ਇਹ ਗਿਰਾਵਟ ਤੋਂ ਪਹਿਲਾਂ ਮੌਜੂਦਾ ਪੱਧਰ ਦੇ ਆਸਪਾਸ ਇਕ ਸੀਮਤ ਦਾਇਰੇ ਵਿਚ ਦੇਖਣ ਨੂੰ ਮਿਲ ਸਕਦਾ ਹੈ।

ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਉਲਟ ਹਾਲ ਹੀ ਦੇ ਮਹੀਨਿਆਂ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਜ਼ਿਆਦਾਤਰ ਕਮਜ਼ੋਰ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਡਾਲਰ ਦਾ ਮੁੱਲ 77 ਰੁਪਏ ਦੇ ਪੱਧਰ ਨੂੰ ਵੀ ਛੂਹ ਸਕਦਾ ਹੈ।

ਮਾਹਰਾਂ ਅਨੁਸਾਰ, ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਦਰਾਂ ਬਾਰੇ ਨੀਤੀਗਤ ਫ਼ੈਸਲਾ ਅਤੇ ਚੀਨ ਪ੍ਰਤੀ ਬਾਈਡੇਨ ਪ੍ਰਸ਼ਾਸਨ ਦੇ ਰੁਖ਼ ਦੀ ਰੁਪਏ ਦੀ ਚਾਲ ਵਿਚ ਮਹੱਤਵਪੂਰਣ ਭੂਮਿਕਾ ਹੋਵੇਗੀ। ਮੋਤੀਲਾਲ ਓਸਵਾਲ ਫਾਈਨੈਂਸ਼ਲ ਸਰਵਿਸਿਜ਼ ਦੇ ਵਿਦੇਸ਼ੀ ਕਰੰਸੀ ਤੇ ਸਰਾਫਾ ਮਾਹਰ ਗੌਰਾਂਗ ਸੋਮੈਯਾ ਨੇ ਕਿਹਾ ਕਿ ਯੂ. ਐੱਸ. ਫੈਡਰਲ ਰਿਜ਼ਰਵ ਦੇ ਰੁਖ਼ ਨਾਲ ਡਾਲਰ ਦਾ ਉਤਰਾਅ-ਚੜ੍ਹਾਅ ਤੈਅ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਤਿਮਾਹੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨੇ ਮਹਿੰਗਾਈ ਵਿਚ ਇਜਾਫ਼ਾ ਕੀਤਾ ਅਤੇ ਇਸ ਵਿਚ ਤੇਜ਼ੀ ਜਾਰੀ ਰਹਿਣ ਨਾਲ ਭਾਰਤ ਦਾ ਕੁੱਲ ਦਰਾਮਦ ਬਿੱਲ ਪ੍ਰਭਾਵਿਤ ਹੋ ਸਕਦਾ ਹੈ। ਐੱਲ. ਕੇ. ਪੀ. ਸਕਿਓਰਿਟੀਜ਼ ਦੇ ਸੀਨੀਅਰ ਰਿਸਰਚ ਵਿਸ਼ਲੇਸ਼ਕ ਜਤਿਨ ਤਿਰਵੇਦੀ ਨੇ ਕਿਹਾ ਕਿ ਡਾਲਰ ਸੂਚਕ ਅੰਕ 90 ਅੰਕ ਤੋਂ ਉੱਪਰ ਸਥਿਰ ਹੋਣ ਕਾਰਨ ਲੰਮੇ ਸਮੇਂ ਵਿਚ ਰੁਪਏ ਲਈ ਰੁਝਾਨ ਕਮਜ਼ੋਰ ਹੋਵੇਗਾ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਤੇ ਮਿਲ ਸਕਦੀ ਹੈ ਇਹ ਵੱਡੀ ਰਾਹਤ, ਇੰਨੇ ਰੁ: ਹੋਣਗੇ ਸਸਤੇ

ਉੱਥੇ ਹੀ, ਰੇਲੀਗੇਅਰ ਬ੍ਰੋਕਿੰਗ ਲਿਮਟਿਡ ਵਿਚ ਜਿਣਸ ਤੇ ਮੁਦਰਾ ਰਿਸਰਚ ਦੀ ਉਪ ਮੁਖੀ ਸੁਗੰਧਾ ਸਚਦੇਵਾ ਨੇ ਕਿਹਾ ਕਿ ਕੱਚੇ ਦੀਆਂ ਕੀਮਤਾਂ ਵਿਚ ਉਛਾਲ ਅਤੇ ਡਾਲਰ ਸੂਚਕ ਅੰਕ ਵਿਚ ਮਜਬੂਤੀ ਵਿਚਕਾਰ ਜੂਨ ਤੋਂ ਬਾਅਦ ਰੁਪਏ ਵਿਚ ਗਿਰਾਵਟ ਦੇਖੀ ਗਈ ਹੈ। ਰਿਲਾਇੰਸ ਸਕਿਓਰਿਟੀਜ਼ ਦੇ ਸੀਨੀਅਰ ਰਿਸਰਚ ਵਿਸ਼ਲੇਸ਼ਕ ਸ਼੍ਰੀਰਾਮ ਅਈਅਰ ਨੇ ਵੀ ਰੁਪਏ ਵਿਚ ਕਮਜ਼ੋਰੀ ਦਾ ਅਨੁਮਾਨ ਜਤਾਇਆ। ਉਨ੍ਹਾਂ ਕਿਹਾ ਕਿ ਫਿਲਹਾਲ ਇਹ 73.30-75.50 ਦੇ ਦਾਇਰੇ ਵਿਚ ਰਹਿ ਸਕਦਾ ਹੈ ਅਤੇ ਸਾਲ ਅੰਤ ਤੱਕ 76 ਤੋਂ 76.50 ਦੇ ਪੱਧਰ ਨੂੰ ਛੂਹ ਸਕਦਾ ਹੈ।

ਇਹ ਵੀ ਪੜ੍ਹੋ- 2 ਸਰਕਾਰੀ ਬੈਂਕਾਂ ਵੇਚਣ ਦੀ ਯੋਜਨਾ ਨੂੰ ਲੈ ਕੇ ਹੋ ਸਕਦੈ ਇਹ ਫ਼ੈਸਲਾ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev