ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਟੁੱਟਿਆ

06/14/2022 1:40:26 PM

ਨਵੀਂ ਦਿੱਲੀ- ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਦੋ ਪੈਸੇ ਵਧ ਕੇ 78.02 'ਤੇ ਪਹੁੰਚ ਗਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 78.02 'ਤੇ ਖੁੱਲ੍ਹਿਆ, ਜੋ ਪਿਛਲੇ ਬੰਦ ਭਾਅ ਦੀ ਤੁਲਨਾ 'ਚ ਦੋ ਪੈਸੇ ਦਾ ਵਾਧਾ ਦਰਸਾਉਂਦਾ ਹੈ।
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ ਮਜ਼ਬੂਤ ਹੋ ਕੇ 77.90 ਤੱਕ ਪਹੁੰਚ ਗਿਆ ਸੀ, ਹਾਲਾਂਕਿ ਸਥਾਨਕ ਮੁਦਰਾ ਆਪਣਾ ਵਾਧਾ ਬਰਕਰਾਰ ਨਹੀਂ ਰੱਖ ਸਕੀ। ਹੇਠਲੇ ਪੱਧਰ 'ਤੇ ਰੁਪਿਆ 78.06 ਤੱਕ ਗਿਆ। 
ਇਸ ਤੋਂ ਪਹਿਲੇ ਸੋਮਵਾਰ ਨੂੰ ਰੁਪਿਆ 11 ਪੈਸੇ ਦੀ ਗਿਰਾਵਟ ਦੇ ਨਾਲ ਆਪਣੇ ਸਰਵਕਾਲਿਕ ਹੇਠਲੇ ਪੱਧਰ 8.04 'ਤੇ ਬੰਦ ਹੋਇਆ ਸੀ। 
ਕੌਮਾਂਤਰੀ ਤੇਲ ਮਾਨਕ ਬ੍ਰੇਂਟ ਕਰੂਡ ਵਾਇਦਾ 0.02 ਫੀਸਦੀ ਡਿੱਗ ਕੇ 122.25 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਸੀ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਦੇ ਮੁਕਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ ਸ਼ੁੱਧ ਰੂਪ ਨਾਲ 4,164.01 ਕਰੋੜ ਰੁਪਏ ਦੇ ਸ਼ੇਅਰ ਵੇਚੇ।


Aarti dhillon

Content Editor

Related News