ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਪੰਜ ਪੈਸੇ ਚੜ੍ਹਿਆ

05/25/2022 11:49:43 AM

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰ 'ਚ ਹਾਂ-ਪੱਖੀ ਰੁਖ ਅਤੇ ਉਸ ਨਾਲ ਨਿਵੇਸ਼ਕਾਂ ਦੀ ਧਾਰਨਾ ਮਜ਼ਬੂਤ ਹੋਣ ਨਾਲ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਪੰਜ ਪੈਸੇ ਵਧ ਕੇ 77.52 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਕੌਮਾਂਤਰੀ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨੇ ਰੁਪਏ ਦੇ ਵਾਧੇ ਨੂੰ ਸੀਮਿਤ ਕਰ ਦਿੱਤਾ।
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 77.54 ਰੁਪਏ 'ਤੇ ਖੁੱਲ੍ਹਿਆ ਅਤੇ ਅੱਗੇ ਵਾਧਾ ਦਰਜ ਕਰਦੇ ਹੋਏ 77.52 ਦੇ ਭਾਅ 'ਤੇ ਆ ਗਿਆ ਜੋ ਪਿਛਲੇ ਬੰਦ ਦੇ ਮੁਕਾਬਲੇ ਪੰਜ ਪੈਸੇ ਦੀ ਤੇਜ਼ੀ ਦਰਸਾਉਂਦਾ ਹੈ। ਰੁਪਿਆ ਪਿਛਲੇ ਸੈਸ਼ਨ 'ਚ ਅਮਰੀਕੀ ਮੁਦਰਾ ਦੇ ਮੁਕਾਬਲੇ 77.57 ਦੇ ਪੱਧਰ 'ਤੇ ਬੰਦ ਹੋਇਆ ਸੀ। 
ਇਸ ਵਿਚਾਲੇ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.06 ਫੀਸਦੀ ਵਧ ਕੇ 101.92 'ਤੇ ਆ ਗਿਆ ਗਿਆ। ਸੰਸਾਰਕ ਤੇਲ ਮਾਨਕ ਬ੍ਰੈਂਟ ਕਰੂਡ ਵਾਇਦਾ 1.20 ਫੀਸਦੀ ਵਧ ਕੇ 114.92 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਸੀ।

Aarti dhillon

This news is Content Editor Aarti dhillon