NRIs ਲਈ ਵੱਡਾ ਝਟਕਾ, ਡਾਲਰ ਦੀ ਚਮਕ ਹੋਈ ਫਿਕੀ, ਇੰਨਾ ਹੋ ਚੁਕੈ ਸਸਤਾ

05/18/2021 5:41:32 PM

ਮੁੰਬਈ- ਬਾਹਰੋਂ ਮਿਲਣ ਵਾਲੇ ਡਾਲਰਾਂ ਵਿਚ ਹੁਣ ਰੁਪਏ ਘੱਟ ਬਣਨਗੇ ਕਿਉਂਕਿ ਹੁਣ ਇਹ ਲਗਭਗ 73 ਰੁਪਏ 'ਤੇ ਆ ਗਿਆ ਹੈ। ਪਿਛਲੇ ਮਹੀਨੇ ਦੇ ਹੀ ਸ਼ੁਰੂ ਵਿਚ ਡਾਲਰ ਦਾ ਮੁੱਲ 75 ਰੁਪਏ ਤੋਂ ਪਾਰ ਨਿਕਲ ਗਿਆ ਸੀ। ਡਾਲਰ ਦਾ ਮੁੱਲ ਲਗਭਗ 2 ਰੁਪਏ ਤੋਂ ਜ਼ਿਆਦਾ ਡਿੱਗ ਚੁੱਕਾ ਹੈ।

ਇਸ ਦੀ ਪ੍ਰਮੁੱਖ ਵਜ੍ਹਾ ਡਾਲਰ ਦਾ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ ਵਿਚ ਨਰਮ ਹੋਣਾ ਹੈ। ਇਸ ਤੋਂ ਇਲਾਵਾ ਘਰੇਲੂ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਪਰਤਰਣ ਨਾਲ ਵੀ ਰੁਪਏ ਨੂੰ ਸਮਰਥਨ ਮਿਲਿਆ ਹੈ।

ਮੰਗਲਵਾਰ ਦੇ ਸੈਸ਼ਨ ਵਿਚ ਰੁਪਿਆ ਪਿਛਲੇ ਕਾਰੋਬਾਰੀ ਦਿਨ ਤੋਂ 17 ਪੈਸੇ ਦੀ ਮਜਬੂਤੀ ਨਾਲ 73.05 ਪ੍ਰਤੀ ਡਾਲਰ 'ਤੇ ਬੰਦ ਹੋਇਆ ਹੈ। ਲਗਾਤਾਰ ਤਿੰਨ ਕਾਰੋਬਾਰੀ ਦਿਨਾਂ ਵਿਚ ਭਾਰਤੀ ਕਰੰਸੀ ਡਾਲਰ ਮੁਕਾਬਲੇ 37 ਪੈਸੇ ਮਜਬੂਤ ਹੋਈ। ਇਸ ਨਾਲ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਰਾਹਤ ਮਿਲੇਗੀ, ਨਾਲ ਦਰਾਮਦ ਵੀ ਪਹਿਲਾਂ ਨਾਲੋਂ ਸਸਤੀ ਪਵੇਗੀ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਡਾਲਰ ਦਾ ਮੁੱਲ 73.22 ਰੁਪਏ ਪ੍ਰਤੀ ਡਾਲਰ ਰਿਹਾ ਸੀ। ਰੁਪਏ ਵਿਚ ਅੱਜ ਸ਼ੁਰੂ ਤੋਂ ਹੀ ਤੇਜ਼ੀ ਰਹੀ। ਇਹ ਚਾਰ ਪੈਸੇ ਦੀ ਬੜ੍ਹਤ ਨਾਲ 73.18 ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ। ਕਾਰੋਬਾਰ ਦੌਰਾਨ ਇਕ ਸਮੇਂ ਰੁਪਏ ਨੇ ਹੋਰ ਤੇਜ਼ੀ ਕਰਦੇ ਹੋਏ 72.96 ਦੇ ਪੱਧਰ ਨੂੰ ਵੀ ਛੂਹ ਲਿਆ ਸੀ, ਅੰਤ ਵਿਚ ਇਹ ਪਿਛਲੇ ਬੰਦ ਪੱਧਰ ਤੋਂ 17 ਪੈਸੇ ਦੀ ਤੇਜ਼ੀ ਬਣਾਉਂਦੇ ਹੋਏ 73.05 'ਤੇ ਸਮਾਪਤ ਹੋਇਆ। ਭਾਰਤੀ ਸ਼ੇਅਰ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਅੱਜ ਇਨ੍ਹਾਂ ਵਿਚ ਸਵਾ ਇਕ ਫ਼ੀਸਦੀ ਦੀ ਤੇਜ਼ੀ ਰਹੀ। ਇਸ ਨੂੰ ਰੁਪਏ ਨੂੰ ਮਜਬੂਤੀ ਮਿਲੀ। ਇਸ ਵਿਚਕਾਰ ਡਾਲਰ ਦੀ ਨਰਮੀ ਨਾਲ ਜਿੱਥੇ ਰੁਪਏ ਨੂੰ ਸਮਰਥਨ ਮਿਲ ਰਿਹਾ ਸੀ, ਉੱਥੇ ਹੀ ਕੱਚੇ ਤੇਲ ਵਿਚ ਜਾਰੀ ਤੇਜ਼ੀ ਨੇ ਰੁਪਏ ਦੀ ਬੜ੍ਹਤ 'ਤੇ ਬ੍ਰੇਕ ਲੱਗ ਗਈ।

Sanjeev

This news is Content Editor Sanjeev