ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਮਜ਼ਬੂਤ

05/21/2020 12:21:24 PM

ਮੁੰਬਈ (ਭਾਸ਼ਾ) : ਰੁਪਿਆ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ 13 ਪੈਸੇ ਵੱਧ ਕੇ 75.67 ਦੇ ਪੱਧਰ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ ਵਿਚ ਸਕਾਰਾਤਮਕ ਸ਼ੁਰੂਆਤ ਨੇ ਸਥਾਨਕ ਮੁਦਰਾ ਨੂੰ ਜ਼ੋਰ ਦਿੱਤਾ, ਹਾਲਾਂਕਿ ਵਿਦੇਸ਼ੀ ਨਿਵੇਸ਼ਕਾਂ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੀ ਚਿੰਤਾ ਦੇ ਚਲਦੇ ਰੁਪਏ 'ਤੇ ਦਬਾਅ ਵੀ ਬਣਿਆ ਹੋਇਆ ਹੈ।

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 75.70 'ਤੇ ਖੁੱਲ੍ਹਿਆ ਅਤੇ ਫਿਰ ਵਾਧਾ ਦਰਸਾਉਂਦਾ ਹੋਇਆ 75.67 ਦੇ ਪੱਧਰ 'ਤੇ ਪਹੁੰਚ ਗਿਆ, ਜੋ ਪਿਛਲੇ ਬੰਦ ਭਾਵ ਦੇ ਮੁਕਾਬਲੇ 13 ਪੈਸੇ ਮਜ਼ਬੂਤ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ 75.80 'ਤੇ ਬੰਦ ਹੋਇਆ ਸੀ।


cherry

Content Editor

Related News