ਰੁਪਿਆ 20 ਪੈਸੇ ਮਜ਼ਬੂਤ ਹੋ ਕੇ 75.71 ਦੇ ਪੱਧਰ ''ਤੇ ਖੁੱਲ੍ਹਿਆ

05/19/2020 12:52:34 PM

ਮੁੰਬਈ (ਭਾਸ਼ਾ) : ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ 20 ਪੈਸੇ ਵੱਧ ਕੇ 75.71 ਦੇ ਪੱਧਰ 'ਤੇ ਖੁੱਲ੍ਹਿਆ। ਕੋਵਿਡ-19 ਵੈਕਸੀਨ ਦੇ ਪ੍ਰੀਖਣ ਵਿਚ ਸ਼ੁਰੂਆਤੀ ਸਫਲਤਾ ਕਾਰਨ ਬਾਜ਼ਾਰ ਦੀ ਧਾਰਨਾ ਮਜ਼ਬੂਤ ਹੋਈ।

ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਕੋਵਿਡ-19 ਵੈਕਸੀਨ ਦੇ ਪ੍ਰੀਖਣ ਦੇ ਉਹਸ਼ਾਹਜਨਕ ਨਤੀਜਿਆਂ ਤੋਂ ਇਲਾਵਾ ਘਰੇਲੂ ਸ਼ੇਅਰ ਬਾਜ਼ਾਰ ਵਿਚ ਤੇਜੀ ਅਤੇ ਅਮਰੀਕੀ ਮੁਦਰਾ ਵਿਚ ਕਮਜ਼ੋਰੀ ਨਾਲ ਸਥਾਨਕ ਮੁਦਰਾ ਨੂੰ ਸਮਰਥਨ ਮਿਲਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 75.71 'ਤੇ ਖੁੱਲ੍ਹਿਆ, ਜੋ ਪਿਛਲੇ ਬੰਦ ਭਾਵ ਤੋਂ 20 ਪੈਸੇ ਦੇ ਵਾਧੇ ਨੂੰ ਦਰਸਾਉਂਦਾ ਹੈ। ਰੁਪਿਆ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 75.91 'ਤੇ ਬੰਦ ਹੋਇਆ ਸੀ।


cherry

Content Editor

Related News