ਕਿਰਾਏ ''ਤੇ ਰਹਿਣ ਵਾਲਿਆਂ ਲਈ ਬਦਲਿਆ Aadhaar Card ''ਚ ਪਤਾ ਬਦਲਵਾਉਣ ਨਾਲ ਜੁੜਿਆ ਨਿਯਮ

12/25/2019 5:34:12 PM

ਨਵੀਂ ਦਿੱਲੀ— UIDAI ਨੇ ਕਿਰਾਏ 'ਤੇ ਰਹਿਣ ਵਾਲਿਆਂ ਲਈ ਆਧਾਰ ਨਾਲ ਜੁੜਿਆ ਨਿਯਮ ਅਸਾਨ ਕਰ ਦਿੱਤਾ ਹੈ। ਹੁਣ ਕਿਸੇ ਜ਼ਰੂਰੀ ਦਸਤਾਵੇਜ਼ 'ਚ ਸਥਾਈ ਰਿਹਾਇਸ਼ ਦਾ ਪਤਾ (permanent address) ਦਿੱਤੇ ਬਿਨਾਂ ਆਧਾਰ 'ਤੇ ਆਪਣਾ ਪਤਾ ਬਦਲਵਾ ਸਕਦੇ ਹੋ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਸੈਲਫ ਡੈਕਲਾਰੇਸ਼ਨ ਦੇ ਜ਼ਰੀਏ ਅਸਾਨੀ ਨਾਲ ਪਤਾ ਬਦਲਵਾਇਆ ਜਾ ਸਕੇਗਾ। ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ(UIDAI) ਤੁਹਾਡੇ ਕੋਲੋਂ ਸੈਲਫ ਡੈਕਲਾਰੇਸ਼ਨ ਲੈ ਕੇ ਹੀ ਤੁਹਾਡੇ ਆਧਾਰ ਦਾ ਪਤਾ ਬਦਲ ਦੇਵੇਗੀ। ਜ਼ਿਕਰਯੋਗ ਹੈ ਕਿ ਬੀਤੇ ਲੰਮੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਸੈਲਫ ਡੈਕਲਾਰੇਸ਼ਨ ਦੇ ਜ਼ਰੀਏ ਪਤਾ ਬਦਲਵਾਉਣ ਅਤੇ ਬੈਂਕ 'ਚ ਖਾਤਾ ਖੁੱਲਵਾਉਣ ਨੂੰ ਮਨਜ਼ੂਰੀ ਦੇਵੇ। ਅਜਿਹੇ 'ਚ ਇਸ ਫੈਸਲੇ ਨਾਲ ਮਾਈਗ੍ਰੇਟ ਕਾਰਡਧਾਰਕਾਂ ਨੂੰ ਸਭ ਤੋਂ ਜ਼ਿਆਦਾ ਲਾਭ ਹੋਵੇਗਾ।

ਜੇਕਰ ਤੁਹਾਡਾ ਆਧਾਰ ਤੁਹਾਡੇ ਮੋਬਾਈਲ ਨਾਲ ਲਿੰਕ ਹੈ ਤਾਂ ਤੁਸੀਂ UIDAI ਦੀ ਆਫੀਸ਼ਿਅਲ ਵੈਬਸਾਈਟ uidai.gov.in ਤੋਂ ਆਪਣੇ ਪਤੇ ਨੂੰ ਆਨਲਾਈਨ ਅਪਡੇਟ ਕਰ ਸਕਦੇ ਹੋ। ਜੇਕਰ ਤੁਹਾਡਾ ਆਧਾਰ ਨਾਲ ਮੋਬਾਈਲ ਲਿੰਕ ਨਹੀਂ ਹੈ ਤਾਂ ਤੁਸੀਂ ਆਫਲਾਈਨ ਯਾਨੀ ਆਧਾਰ ਸੈਂਟਰ ਜਾ ਕੇ ਵੀ ਆਧਾਰ 'ਚ ਪਤਾ ਅਪਡੇਟ ਕਰ ਸਕਦੇ ਹੋ।
ਆਧਾਰ 'ਚ ਆਪਣੇ ਰੈਂਟ ਐਗਰੀਮੈਂਟ ਜ਼ਰੀਏ ਪਤਾ ਬਦਲਣ ਲਈ ਤੁਹਾਨੂੰ ਆਪਣੇ ਰੈਂਟ ਐਗਰੀਮੈਂਟ ਨੂੰ ਪਹਿਲਾਂ ਸਕੈਨ ਕਰਨਾ ਹੋਵੇਗਾ। ਇਸ ਤੋਂ ਬਾਅਦ ਉਸ ਦਸਤਾਵੇਜ਼  ਦਾ ਪੀਡੀਐੱਫ ਬਣਾ ਕੇ ਅਪਡੇਟ ਆਧਾਰ ਦੀ ਵੈਬਸਾਈਟ 'ਤੇ ਅਪਡੇਟ ਕਰਨਾ ਹੋਵੇਗਾ।

ਇਸ ਤਰ੍ਹਾਂ ਨਾਲ ਕਰੋ Aadhaar Card Address Update
1. ਸਭ ਤੋਂ ਪਹਿਲਾਂ ਤੁਹਾਨੂੰ UIDAI ਦੀ ਅਧਿਕਾਰਕ ਸਾਈਟ https://uidai.gov.in/ 'ਤੇ ਜਾਣਾ ਹੋਵੇਗਾ
2. ਇਸ ਤੋਂ ਬਾਅਦ ਹੋਮਪੇਜ 'ਤੇ ਨਜ਼ਰ ਆ ਰਹੇ ਐਡਰੈੱਸ ਅਪਡੇਟ ਰਿਕੁਵੈਸਟ(ਆਨ ਲਾਈਨ) 'ਤੇ ਕਲਿੱਕ ਕਰੋ।
3. ਨਵੀਂ ਵਿੰਡੋ 'ਚ ਅਪਡੇਟ ਅਡਰੈੱਸ 'ਤੇ ਕਲਿੱਕ ਕਰੋ।
4. ਆਧਾਰ ਕਾਰਡ ਨੰਬਰ ਲਗਾ ਕੇ ਲਾਗ-ਇਨ ਕਰੋ। 
5. ਇਸ ਤੋਂ ਬਾਅਦ ਤੁਹਾਨੂੰ ਤੁਹਾਡੇ ਮੋਬਾਈਲ 'ਤੇ OTP(ਵਨ ਟਾਈਮ ਪਾਸਵਰਡ) ਮਿਲੇਗਾ।
6. OTP ਦਰਜ ਕਰਕੇ ਪੋਰਟਲ 'ਤੇ ਜਾਓ।

ਦੂਜਾ ਤਰੀਕਾ 

  • UIDAI ਦੀ ਵੈਬਸਾਈਟ ਜਾਂ ਆਧਾਰ ਸੈਂਟਰ ਤੋਂ ਆਧਾਰ ਅਪਡੇਸ਼ਨ ਜਾਂ ਕਰੈਕਸ਼ਨ ਦਾ ਫਾਰਮ ਲੈਣਾ ਹੋਵੇਗਾ। ਇਹ ਫਾਰਮ ਵੈਬਸਾਈਟ ਦੇ ਡਾਊਨਲੋਡ ਸੈਕਸ਼ਨ ਵਿਚ ਮਿਲੇਗਾ। ਇਸ 'ਚ ਸਾਰੇ ਜ਼ਰੂਰੀ ਵੇਰਵੇ ਭਰ ਕੇ ਸੈਂਟਰ 'ਤੇ ਸਬੰਧਿਤ ਵਿਅਕਤੀ ਨੂੰ ਦੇਣੇ ਹੋਣਗੇ।
  • ਇਸ ਦੇ ਨਾਲ ਹੀ ਫਾਰਮ 'ਤੇ ਤੁਸੀਂ ਜਿਹੜੀ ਡਿਟੇਲ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਉਸ ਦਾ ਜ਼ਿਕਰ ਕਰਨਾ ਹੋਵੇਗਾ। ਇਸ ਦੇ ਨਾਲ ਹੀ ਆਧਾਰ ਕਾਰਡ ਦੀ ਫੋਟੋਕਾਪੀ ਸਮੇਤ ਪੈਨ ਕਾਰਡ, ਵੋਟਰ ਕਾਰਡ ਜਾਂ ਪਾਸਪੋਰਟ ਦੀ ਫੋਟੋ ਕਾਪੀ ਦੇਣੀ ਹੋਵੇਗੀ।
  • ਆਧਰ ਸੈਂਟਰ 'ਤੇ ਜਾ ਕੇ ਤੁਸੀਂ ਨਾਮ, ਪਤਾ, ਜਨਮ ਦੀ ਤਾਰੀਕ, ਮੋਬਾਈਲ ਨੰਬਰ, ਈ-ਮੇਲ ਆਈ.ਡੀ., ਫੋਟੋ ਜਾਂ ਬਾਇਓਮੈਟ੍ਰਿਕ ਵੇਰਵੇ ਆਦਿ ਅਪਡੇਟ ਕਰਵਾ ਸਕਦੇ ਹੋ।
  • ਨਾਮ, ਪਤਾ, ਲਿੰਗ, ਈ-ਮੇਲ ਆਈ.ਡੀ., ਮੋਬਾਈਲ ਨੰਬਰ ਵਰਗੇ ਵੇਰਵੇ ਨੂੰ ਅਪਡੇਟ ਕਰਵਾਉਣ ਲਈ ਹੁਣ 50 ਰੁਪਏ ਵਸੂਲੇ ਜਾਣਗੇ। ਪਹਿਲਾਂ ਇਸ ਦੀ ਫੀਸ 25 ਰੁਪਏ ਸੀ। ਉਂਗਲੀ ਦੇ ਨਿਸ਼ਾਨ ਅਤੇ ਅੱਖਾਂ ਦੀਆਂ ਪੁਤਲੀਆਂ ਵਰਗੇ ਬਾਇਓਮੈਟ੍ਰਿਕ ਬਿਓਰੇ ਨੂੰ ਅਪਡੇਟ ਕਰਨ ਲਈ ਹੁਣ 50 ਰੁਪਏ ਦੀ ਫੀਸ ਲੱਗੇਗੀ। ਇਸ ਚਾਰਜ 'ਚ ਟੈਕਸ ਵੀ ਸ਼ਾਮਲ ਹੈ।

Related News