650cc ਦੇ ਦਮਦਾਰ ਇੰਜਣ ਨਾਲ Royal Enfield ਭਾਰਤ ''ਚ ਲਾਂਚ ਕੀਤੀਆਂ ਦੋ ਬਾਈਕਸ

Monday, Nov 20, 2017 - 06:01 PM (IST)

ਜਲੰਧਰ- ਦੇਸ਼ ਦੀ ਲੋਕਪ੍ਰਿਅ ਮੋਟਰਸਾਈਕਲ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਨੇ ਭਾਰਤ 'ਚ ਆਪਣੇ ਦੋ ਨਵੇਂ ਫਲੈਗਸ਼ਿਪ ਮਾਡਲ ਪੇਸ਼ ਕੀਤੇ ਹਨ। 650 ਸੀਸੀ ਇੰਜਣ ਨਾਲ ਲੈਸ ਇਨ੍ਹਾਂ ਮਾਡਲਾਂ ਦਾ ਨਾਂ ਇੰਟਰਸੈੱਪਟਰ 650 ਅਤੇ ਕਾਂਟਿਨੈਂਟਲ ਜੀ.ਟੀ. 650 ਹੈ। ਦੋਵੇਂ ਹੀ ਮੋਟਰਸਾਈਕਲਸ ਨੂੰ ਇੰਟਲੀ 'ਚ ਹਾਲ ਹੀ 'ਚ ਹੋਏ ਮਿਲਾਨ ਮੋਟਰ ਸ਼ੋਅ 'ਚ ਪੇਸ਼ ਕੀਤਾ ਗਿਆ ਸੀ। 

ਬਿਹਤਰ ਪਰਫਾਰਮੈਂਸ ਲਈ ਇਨ੍ਹਾਂ ਦੋਵਾਂ ਮੋਟਰਸਾਈਕਲਸ 'ਚ 650 ਸੀਸੀ, ਏਅਰ ਕੂਲਡ ਪੈਰੇਲੇਲ ਟਵਿਨ ਇੰਜਣ ਦਿੱਤਾ ਗਿਆ ਹੈ ਜੋ ਕਿ ਆਇਲ ਕੂਲਰ ਨਾਲ ਲੈਸ ਹੈ। ਫਿਊਲ ਇੰਜੈਕਟਿਡ ਤਕਨੀਕ ਨਲ ਲੈਸ ਇਹ ਇੰਜਣ 7,100 ਆਰ.ਪੀ.ਐੱਮ. 'ਤੇ 47 ਪੀ.ਐੱਸ. ਦੀ ਪਾਵਰ ਜਨਰੇਟ ਕਰਦਾ ਹੈ। 4,000 ਆਰ.ਪੀ.ਐੱਮ. 'ਤੇ ਇਹ ਇੰਜਣ 52 ਐੱਨ.ਐੱਮ. ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ। 
PunjabKesari

ਰਾਇਲ ਐਨਫੀਲਡ ਕਾਂਟਿਨੈਂਟਲ ਜੀ.ਟੀ. 650 ਇਕ ਕੈਫੇ ਰੇਸਰ ਹੈ ਅਤੇ ਇਹ ਦੇਖਣ 'ਚ ਸਿੰਗਲ ਸਿਲੰਡਰ ਕਾਂਟਿਨੈਂਟਲ ਜੀ.ਟੀ. 535 ਵਰਗੀ ਹੈ। ਇਸ ਵਿਚ ਸੇਮ ਹੈੱਡਲੈਂਪ, ਫਿਊਲ ਟੈਂਕ ਦਿੱਤਾ ਗਿਆ ਹੈ। ਹਾਲਾਂਕਿ, ਇਸ ਦੇ ਰਿਅਰ ਲੁੱਕ 'ਚ ਕੁਝ ਬਦਲਾਅ ਹਨ। ਇਕ ਪ੍ਰਮੁੱਖ ਬਦਲਾਅ ਡਿਊਲ ਸਾਈਡ ਐਗਜਾਸਟ ਮਫਲਰ ਹੈ। 
PunjabKesari

ਉਥੇ ਹੀ ਰਾਇਲ ਐਨਫੀਲਡ ਇੰਟਰਸੈੱਪਟਰ 'ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਇਸ ਦੇ ਫਰੰਟ ਵ੍ਹੀਲ 'ਚ ਏ.ਬੀ.ਐੱਸ. ਅਤੇ ਪਿਛਲੇ ਪਹੀਏ 'ਚ ਡਿਸਕ ਬ੍ਰੇਕ ਦਿੱਤੇ ਗਏ ਹਨ। ਦੇਖਣ 'ਚ ਇਹ ਕਾਫੀ ਹੱਦ ਤੱਕ ਟ੍ਰਾਇੰਫ ਬੋਨੇਵਿਲੇ ਵਰਗੀ ਹੈ ਅਤੇ 60 ਦੇ ਦਹਾਕੇ ਦੀ ਕਲਾਸਿਕ ਬਾਈਕਸ ਵਾਲੀ ਫੀਲ ਦਿੰਦੀ ਹੈ। ਇਸ ਦਾ ਮੁਕਾਬਲੇ ਹਾਰਲੇ ਡੇਵਿਡਸਨ ਸਟ੍ਰੀਟ 750 ਨਾਲ ਹੋ ਸਕਦਾ ਹੈ। ਇਹ ਦੋਵੇਂ ਬਾਈਕਸ ਮਾਰਚ ਜਾਂ ਅਪ੍ਰੈਲ ਤੱਕ ਸ਼ੋਅਰੂਮ 'ਚ ਵਿਕਣਾ ਸ਼ੁਰੂ ਹੋ ਜਾਣਗੀਆਂ। ਜਿਥੋਂ ਤੱਕ ਕੀਮਤ ਦੀ ਗੱਲ ਹੈ ਤਾਂ ਕੰਪਨੀ ਦੇ ਸੀ.ਈ.ਓ. ਸਿਡ ਲਾਲ ਨੇ ਕਿਹਾ ਹੈ ਕਿ ਕੀਮਤ 3 ਤੋਂ ਸਾਢੇ 3 ਲੱਖ ਰੁਪਏ ਦੇ ਵਿਚ ਹੋ ਸਕਦੀ ਹੈ।


Related News