ਰੋਲਸ ਰਾਇਸ ਦੀ ਅੱਠਵੀਂ ਜਨਰੇਸ਼ਨ ਫੈਂਟਮ ਦਾ ਹੋਇਆ ਖੁਲਾਸਾ, ਜਾਣੋ ਫੀਚਰਸ

Sunday, Jul 30, 2017 - 10:07 PM (IST)

ਰੋਲਸ ਰਾਇਸ ਦੀ ਅੱਠਵੀਂ ਜਨਰੇਸ਼ਨ ਫੈਂਟਮ ਦਾ ਹੋਇਆ ਖੁਲਾਸਾ, ਜਾਣੋ ਫੀਚਰਸ

ਜਲੰਧਰ— ਰੋਲਸ ਰਾਇਸ ਮੋਟਰ ਕਾਰਸ ਨੇ ਆਪਣੀ ਅੱਠਵੀਂ ਪੀੜੀ ਦੇ ਫੈਂਟਮ ਦਾ ਖੁਲਾਸਾ ਕਰ ਦਿੱਤਾ ਹੈ। ਇਸ ਨਵੀਂ ਰੋਲਸ ਰਾਇਸ ਫੈਂਟਮ ਦੀ ਲਗਾਤਾਰ 6 ਸਾਲਾ ਤੋਂ ਡਿਵੈੱਲਪਮੈਂਟ ਹੋ ਰਹੀ ਸੀ ਅਤੇ ਇਹ ਪਹਿਲਾਂ ਰੋਲ ਹੈ, ਜਿਸ ਨੂੰ ਅਲਸਕੋਪ ਸਪੈਸਫ੍ਰੈਮ 'ਤੇ ਬਣਾਇਆ ਗਿਆ ਹੈ। ਲਗਜ਼ਰੀ ਨਿਰਮਾਣ 'ਚ ਨਵੀਂ ਰੋਲਸ ਰਾਇਸ ਦੀ ਇਕ ਨਵੀਂ ਪੀੜੀ ਹੋਵੇਗੀ।

PunjabKesari
ਇੰਜਣ
ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਦੁਨੀਆ ਦੀ ਸਭ ਤੋਂ ਘੱਟ ਆਵਾਜ਼ ਕਰਨ ਵਾਲੀ ਮੋਟਰ ਕਾਰ ਹੋਵੇਗੀ। ਰੋਲਸ ਰਾਇਸ ਦਾ ਇੰਜਣ 563 ਬੀ.ਐੱਚ.ਪੀ ਅਤੇ 900 ਐੱਨ.ਐੱਮ ਟਾਰਕ ਨੂੰ ਪ੍ਰੋਡਿਊਸ ਕਰਨ ਦਾ ਸਮਰੱਥਾ ਰੱਖਦਾ ਹੈ। ਗੱਡੀ ਜੈੱਡ.ਐੱਫ 8 ਸਪੀਡ ਆਟੋ ਗਿਅਰਬਾਕਸ ਨਾਲ ਲੈਸ ਹੈ। ਰੋਲਸ ਰਾਇਸ ਨੇ 22 ਇੰਚ ਦੇ ਪਹੀਆਂ ਨਾਲ ਨਵੇਂ ਫੈਂਟਮ 'ਤੇ ਸਭ ਤੋਂ ਵੱਡਾ ਮਿਸ਼ਰਿਤ ਕੰਮ ਕੀਤਾ ਹੈ। 

PunjabKesari
ਫੀਚਰਸ
ਨਵੀਂ ਰੋਲਸ ਰਾਇਸ 'ਚ ਅਲਰਟਨੈੱਸ ਅਸਿਸਟੈਂਟ, ਪੈਨੋਰਮਿਕ ਵੀਯੂ ਨਾਲ ਇਕ 4 ਕੈਮਰਾ ਸਿਸਟਮ, ਨਾਈਟ ਵਿਜ਼ਨ ਅਤੇ ਵਿਜ਼ਨ ਅਸਿਸਟ ਸਮੇਤ ਚਾਰੋਂ ਪਾਸਿਆਂ ਦੀ ਲਾਈਟ ਸ਼ਾਮਲ ਹੈ। ਇਸ ਦੇ ਇਲਾਵਾ, ਨਵੀਂ ਫੈਂਟਮ 'ਚ ਕਰੂਜ਼, ਟਕਰਾਅ ਚਿਤਾਵਨੀ, ਪੈਦਲ ਚਿਤਾਵਨੀ, ਕਰਾਸ-ਟਰੈਫਿਕ ਚਿਤਾਵਨੀ, ਇਕ 7*3 ਦੀ ਹੈਡ-ਅਪ ਡਿਸਪਲੇ, ਵਾਈ-ਫਾਈ ਹਾਟਸਪਾਟ ਅਤੇ ਨਵੀਂ ਨੈਵੀਗੈਸ਼ਨ ਅਤੇ ਐਂਟਰਟੈਨਮੈਂਟ ਸਿਸਟਮ ਹੈ। ਇਸ ਦੇ ਇਲਾਵਾ ਨਵੇਂ ਹੈਡਲਾਮਪ ਗ੍ਰਾਫਿਕ ਵਧੀਆ ਹੈ ਅਤੇ ਇਕ ਤਕਨੀਕੀ ਲੈਜਰ ਲਾਈਟ ਸਿਸਟਮ ਨਾਲ ਦਿਨ ਦੀ ਡਰਾਈਵਿੰਗ ਲਾਈਟ ਰੱਖਦਾ ਹੈ, ਜੋ 600 ਮੀਟਰ ਦੀ ਦੂਰੀ 'ਤੇ ਰੋਸ਼ਨੀ ਕਰਦਾ ਹੈ। ਗੱਡੀ ਦੇ ਪਿੱਛਲੇ ਹਿੱਸੇ ਦੀ ਗੱਲ ਕਰੀਏ ਤਾਂ ਡਿਜ਼ਾਈਨ 'ਚ 19 50-60 ਦੇ ਦਸ਼ਕ ਦੇ ਫੈਂਟਮ ਦੀ ਸੁੰਦਰਤਾ ਨੂੰ ਪਿੱਛੇ ਤੋਂ ਦਿਖਾਉਦੀ ਹੈ। ਗੱਡੀ ਦੇ ਅੰਦਰ ਇਕ ਸੈਂਸਰ ਹੈ ਜੋ ਦਰਵਾਜੇ ਨੂੰ ਆਟੋਮੈਟਿਕ ਰੂਪ ਨਾਲ ਖੋਲਦਾ ਹੈ।

PunjabKesari


Related News