ਜੈੱਟ ਏਅਰਵੇਜ਼ ਦੇ ਨਿਰਦੇਸ਼ਕ ਮੰਡਲ ''ਚ ਨਾਮਜ਼ਦ ਰਾਬਿਨ ਕਮਾਰਕ ਨੇ ਛੱਡੀ ਕੰਪਨੀ

05/17/2019 7:07:16 PM

ਨਵੀਂ ਦਿੱਲੀ—ਅਸਥਾਈ ਤੌਰ 'ਤੇ ਬੰਦ ਪਈ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਰਾਬਿਨ ਕਮਾਰਕ ਨੇ 16 ਮਈ ਤੋਂ ਕੰਪਨੀ ਛੱਡ ਦਿੱਤੀ ਹੈ। ਉਹ ਨਿਰਦੇਸ਼ਕ ਮੰਡਲ 'ਚ ਜੈੱਟ ਏਅਰਵੇਜ਼ ਦੀ ਭਾਗੀਦਾਰ ਇਤਿਹਾਦ ਵੱਲੋਂ ਰੱਖੇ ਗਏ ਸਨ।

ਕਮਾਰਕ ਦੇ ਅਸਤੀਫੇ ਤੋਂ ਬਾਅਦ ਜੈੱਟ ਏਅਰਵੇਜ਼ ਦੇ ਨਿਰਦੇਸ਼ਕ ਮੰਡਲ 'ਚ ਹੁਣ ਸਿਰਫ ਅਸ਼ੋਕ ਚਾਵਲਾ ਅਤੇ ਸ਼ਰਦ ਸ਼ਰਮਾ ਹੀ ਬਚੇ ਹਨ। ਦੱਸਣਯੋਗ ਹੈ ਕਿ ਧਨ ਦੀ ਕਮੀ ਦੇ ਚੱਲਦੇ ਕੰਪਨੀ ਨੇ ਮੱਧ ਅਪ੍ਰੈਲ ਤੋਂ ਆਵਾਜਾਈ ਅਸਥਾਈ ਰੂਪ ਨਾਲ ਬੰਦ ਕਰ ਦਿੱਤੀ ਹੈ।

ਇਤਿਹਾਦ ਨੇ 2013 'ਚ ਕੰਪਨੀ 'ਚ 24 ਫੀਸਦੀ ਹਿੱਸੇਦਾਰੀ ਖਰੀਦੀ ਸੀ ਅਤੇ ਕੰਪਨੀ ਦੇ ਨਿਰਦੇਸ਼ਕ ਮੰਡਲ 'ਚ ਕਮਾਰਕ ਤੋਂ ਇਲਾਵਾ ਕੈਵਿਨ ਨਾਈਟ ਨੂੰ ਆਪਣਾ ਨਿਰਦੇਸ਼ਕ ਨਿਯੁਕਤ ਕੀਤਾ ਸੀ। ਕੰਪਨੀ ਦੀ 25 ਕਰੜ ਪੁਰਨਗਠਨ ਯੋਜਨਾ ਤਹਿਤ 25 ਮਾਰਚ ਤੋਂ ਬਾਅਦ ਨਾਈਟ ਦੇ ਨਾਲ ਹੀ ਸੰਸਥਾਪਕ-ਚੇਅਰਮੈਨ ਨਰੇਸ਼ ਗੋਇਲ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਨੂੰ ਵੀ ਨਿਰਦੇਸ਼ਕ ਮੰਡਲ ਤੋਂ ਹਟਾਉਣਾ ਪਿਆ ਸੀ।


Karan Kumar

Content Editor

Related News