ਰਸੋਈ ਦਾ ਵਿਗੜਿਆ ਬਜਟ, ਸਬਜ਼ੀਆਂ ਤੋਂ ਬਾਅਦ ਖਾਣ ਵਾਲੇ ਤੇਲ ਦੀਆਂ ਕੀਮਤਾਂ ''ਚ ਵਾਧੇ ਨੇ ਕੀਤਾ ਪਰੇਸ਼ਾਨ

12/01/2020 5:12:49 PM

ਨਵੀਂ ਦਿੱਲੀ — ਰਿਫਾਇੰਡ ਅਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਨਿਰੰਤਰ ਵੱਧ ਰਹੀਆਂ ਹਨ। ਪਿਛਲੇ ਦੋ ਮਹੀਨਿਆਂ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ ਵਿਚ 50 ਤੋਂ 80 ਪ੍ਰਤੀਸ਼ਤ ਤੱਕ ਦਾ ਵਾਧਾ ਹੋ ਚੁੱਕਾ ਹੈ। ਸਬਜ਼ੀਆਂ ਦੇ ਨਾਲ ਖਾਣ ਵਾਲੇ ਤੇਲਾਂ ਨੇ ਰਸੋਈ ਦਾ ਬਜਟ ਖਰਾਬ ਕਰ ਦਿੱਤਾ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪਾਮ ਤੇਲ ਦੀ ਦਰਾਮਦ ਡਿਊਟੀ ਵਿਚ 10 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਮਾਹਰਾਂ ਅਨੁਸਾਰ ਇਸ ਤੋਂ ਸਿਰਫ ਮਾਮੂਲੀ ਸੁਧਾਰ ਹੋਏਗਾ। ਤੇਲ ਦੀਆਂ ਕੀਮਤਾਂ ਵਿਚ ਇਹ ਉਛਾਲ ਵਿਦੇਸ਼ਾਂ 'ਚ ਮੌਸਮ ਕਾਰਨ ਖ਼ਰਾਬ ਹੋ ਰਹੀਆਂ ਫਸਲਾਂ ਅਤੇ ਦੇਸ਼ ਵਿਚ ਬਲੇਡਿੰਗ ਬੰਦ ਹੋਣ ਕਾਰਨ ਵੇਖਿਆ ਜਾ ਰਿਹਾ ਹੈ।

ਇਕ ਲੀਟਰ ਤੇਲ ਦਾ ਪਾਊਚ ਹੋਇਆ ਮਹਿੰਗਾ

ਅਰਜਨਟੀਨਾ ਅਤੇ ਬ੍ਰਾਜ਼ੀਲ ਵਿਚ ਸੋਕੇ ਕਾਰਨ ਸੋਇਆਬੀਨ ਦੀ ਫਸਲ ਪ੍ਰਭਾਵਤ ਹੋਈ ਹੈ। ਨਤੀਜੇ ਵਜੋਂ ਸੋਇਆਬੀਨ ਮਹਿੰਗਾ ਹੋ ਗਿਆ ਹੈ। ਦੂਜੇ ਪਾਸੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਿਚ ਪਾਮੋਲਿਨ ਦੀ ਫਸਲ ਵੀ ਖ਼ਰਾਬ ਹੋ ਗਈ ਹੈ। ਵੈਸੇ ਵੀ ਪਾਲਮੋਲਿਨ ਨੂੰ ਸੋਧਣ ਵਾਲੀਆਂ ਰਿਫਾਈਨਰੀਆਂ ਸਾਡੇ ਦੇਸ਼ ਵਿਚ ਬਹੁਤ ਘੱਟ ਹਨ। ਮਹਾਰਾਸ਼ਟਰ ਵਿਚ ਸਿਰਫ ਦੋ ਰਿਫਾਈਨਰੀਆਂ ਹਨ। ਅਜਿਹੀ ਸਥਿਤੀ ਵਿਚ ਮੰਗ ਨੂੰ ਪੂਰਾ ਕਰਨਾ ਅਸੰਭਵ ਹੈ। ਸਾਡੇ ਦੇਸ਼ ਵਿਚ ਬੇਮੌਸਮੀ ਬਾਰਸ਼ਾਂ ਕਾਰਨ ਬਹੁਤ ਸਾਰੀਆਂ ਫਸਲਾਂ ਪ੍ਰਭਾਵਤ ਹੋਈਆਂ ਹਨ।

ਇਹ ਵੀ ਪੜ੍ਹੋ :

2 ਮਹੀਨਿਆਂ 'ਚ ਵਧੀਆ ਤੇਲ ਦੀ ਕੀਮਤ 

15 ਲਿਟਰ ਟੀਨ ਵਿਚ ਪਾਮ ਤੇਲ 1200 ਤੋਂ ਵਧ ਕੇ 1750 ਰੁਪਏ, ਸੂਰਜਮੁਖੀ 15 ਤੋਂ 1950, ਸਰ੍ਹੋਂ ਦਾ ਤੇਲ 1750 ਤੋਂ 2250, ਮੂੰਗਫਲੀ ਦਾ ਤੇਲ 1750 ਤੋਂ 22 ਸੌ ਰੁਪਏ ਦੀ ਦਰ ਨਾਲ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਕ ਲੀਟਰ ਦੇ ਪਾਊਚ ਵਿਚ ਪਾਮ ਆਇਲ 75 ਤੋਂ 110 ਰੁਪਏ ਹੋ ਗਿਆ ਹੈ। ਸੂਰਜਮੁਖੀ 98 ਤੋਂ 130 ਰੁਪਏ, ਸਰ੍ਹੋਂ ਦਾ ਤੇਲ 110 ਤੋਂ 150 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੁਝ ਵਿਸ਼ੇਸ਼ ਬ੍ਰਾਂਡਾਂ ਦਾ ਤੇਲ ਵੀ 190 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਦਕਿ ਮੂੰਗਫਲੀ ਦਾ ਤੇਲ 110 ਤੋਂ 200 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਇਹ ਵੀ ਪੜ੍ਹੋ :

Harinder Kaur

This news is Content Editor Harinder Kaur