ਵਧ ਰਿਹਾ ਭਾਰਤ ’ਤੇ ਕਰਜ਼ੇ ਦਾ ਬੋਝ, ਵਿਦੇਸ਼ੀ ਕਰਜ਼ਾ ਵਧ ਕੇ ਹੋਇਆ 570 ਅਰਬ ਡਾਲਰ

09/30/2021 1:07:05 PM

ਨਵੀਂ ਦਿੱਲੀ (ਯੂ. ਐੱਨ. ਆਈ.) – ਕੋਰੋਨਾ ਮਹਾਮਾਰੀ ਦੌਰਾਨ ਵੱਖ-ਵੱਖ ਲੋਕ ਕਲਿਆਣਕਾਰੀ ਕੰਮਾਂ ’ਤੇ ਸਰਕਾਰ ਦੇ ਭਾਰੀ ਖਰਚੇ ਦਰਮਿਆਨ ਭਾਰਤ ਦਾ ਵਿਦੇਸ਼ੀ ਕਰਜ਼ਾ ਮਾਰਚ 2021 ’ਚ ਸਮਾਪਤ ਹੋਏ ਵਿੱਤੀ ਸਾਲ ’ਚ 2.1 ਫੀਸਦੀ ਵਧ ਕੇ 570 ਅਰਬ ਡਾਲਰ ’ਤੇ ਪਹੁੰਚ ਗਿਆ। ਵਿੱਤ ਮੰਤਰਾਲਾ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਲੋਂ ਵਿਦੇਸ਼ੀ ਕਰਜ਼ੇ ’ਤੇ ਬੁੱਧਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਰਚ 2020 ’ਚ ਇਹ ਕਰਜ਼ਾ 558.4 ਅਰਬ ਡਾਲਰ ਰਿਹਾ ਸੀ। ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅਨੁਪਾਤ ’ਚ ਇਹ ਵਿਦੇਸ਼ੀ ਕਰਜ਼ਾ ਮਾਰਚ 2020 ’ਚ 20.6 ਫੀਸਦੀ ਸੀ ਜੋ ਇਸ ਸਾਲ ਮਾਰਚ ’ਚ ਵਧ ਕੇ 21.1 ਫੀਸਦੀ ਹੋ ਗਿਆ।

ਦੇਸ਼ ’ਤੇ ਕੁੱਲ ਵਿਦੇਸ਼ੀ ਉਧਾਰ ’ਚ ਕਾਰੋਬਾਰੀ ਉਧਾਰ, ਪ੍ਰਵਾਸੀ ਜਮ੍ਹਾ, ਛੋਟੀ ਮਿਆਦ ਦੇ ਕਾਰੋਬਾਰੀ ਕਰਜ਼ੇ ਅਤੇ ਬਹੁਪੱਧਰੀ ਕਰਜ਼ੇ ਦੀ ਹਿੱਸੇਦਾਰੀ 92 ਫੀਸਦੀ ਹੈ। ਮਾਰਚ 2020 ਦੀ ਤੁਲਨਾ ’ਚ ਮਾਰਚ 2021 ’ਚ ਕਾਰੋਬਾਰ ਉਧਾਰ ਅਤੇ ਛੋਟੀ ਮਿਆਦ ਦੇ ਕਰਜ਼ੇ ’ਚ ਕਮੀ ਆਈ ਹੈ ਜਦ ਕਿ ਇਸ ਮਿਆਦ ’ਚ ਪ੍ਰਵਾਸੀ ਜਮ੍ਹਾ ਅਤੇ ਬਹੁ ਪੱਧਰੀ ਕਰਜ਼ੇ ’ਚ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤ ਛੱਡਣ ਤੋਂ ਪਹਿਲਾਂ ਵਿਵਾਦਾਂ 'ਚ Ford, ਡੀਲਰਾਂ ਨੇ ਲਗਾਏ ਵੱਡੇ ਇਲਜ਼ਾਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News