RIL ਫਿਰ ਬਣੀ ਦੇਸ਼ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ

05/15/2019 10:22:13 AM

ਨਵੀਂ ਦਿੱਲੀ — ਰਿਲਾਂਇੰਸ ਇੰਡਸਟਰੀਜ਼(RIL) ਮੰਗਲਵਾਰ ਨੂੰ ਫਿਰ ਤੋਂ ਦੇਸ਼ ਦੀ ਸਭ ਤੋਂ ਜ਼ਿਆਦਾ ਮਾਰਕਿਟ ਵੈਲਿਊ ਵਾਲੀ ਕੰਪਨੀ ਬਣ ਗਈ ਹੈ। ਦੋ ਟ੍ਰੇਡਿੰਗ ਸੈਸ਼ਨ ਪਹਿਲੇ RIL ਨੂੰ ਪਿੱਛੇ ਛੱਡ ਕੇ ਟਾਟਾ ਕੰਸਲਟੈਂਸੀ ਸਰਵਿਸਿਜ਼(TCS) ਨੇ ਲਿਸਟਿਡ ਕੰਪਨੀਆਂ 'ਚ ਆਪਣੀ ਬਾਦਸ਼ਾਹਤ ਕਾਇਮ ਕੀਤੀ ਸੀ।

ਮਾਰਕਿਟ ਕਲੋਜ਼ਿੰਗ ਦੇ ਸਮੇਂ RIL ਦਾ ਸ਼ੇਅਰ ਬੀ.ਐਸ.ਈ. 'ਤੇ 2.33 ਫੀਸਦੀ ਮਜ਼ਬੂਤ ਹੋ ਕੇ 1259.50 ਰੁਪਏ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਕੰਪਨੀ ਦਾ ਮਾਰਕਿਟ ਕੈਪ ਵਧ ਕੇ 7,98,385.98 ਕਰੋੜ ਰੁਪਏ ਦੇ ਪੱਧਰ 'ਤੇ ਪਹੁੰਚ ਗਈ, ਜਿਹੜੀ ਕਿ ਟੀ.ਸੀ.ਐਸ. ਤੋਂ ਲਗਭਗ 12,505 ਕਰੋੜ ਰੁਪਏ ਜ਼ਿਆਦਾ ਹੈ। ਇਸ ਦੇ ਨਾਲ ਹੀ ਟੀ.ਸੀ.ਐਸ. ਦਾ ਸ਼ੇਅਰ 1.72 ਫੀਸਦੀ ਕਮਜ਼ੋਰ ਹੋ ਕੇ 2,094 ਰੁਪਏ 'ਤੇ ਬੰਦ ਹੋਇਆ ਅਤੇ ਕੰਪਨੀ ਦਾ ਮਾਰਕਿਟ ਕੈਪ 7,85,883 ਕਰੋੜ ਰੁਪਏ ਰਹਿ ਗਿਆ। ਪਿਛਲੇ ਕੁਝ ਦਿਨਾਂ ਤੋਂ RIL ਦੇ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ। ਇਸ ਗਿਰਾਵਟ ਦੇ ਕਾਰਨ ਬੀਤੇ ਵੀਰਵਾਰ ਨੂੰ RIL ਨੂੰ ਪਿੱਛੇ ਛੱਡਦੇ ਹੋਏ ਟੀ.ਸੀ.ਐਸ. ਦੇਸ਼ ਦੀ ਸਭ ਤੋਂ ਵੈਲਿਊਏਬਲ ਕੰਪਨੀ ਬਣ ਗਈ ਸੀ।

ਦੇਸ਼ ਦੀਆਂ ਟਾਪ 5 ਕੰਪਨੀਆਂ

ਕੰਪਨੀ                        ਮਾਰਕਿਟ ਕੈਪ
RIL                          7,98,385.98
TCS                        7,85,883
HDFC Bank            6,24,089
HUL                        3,66,787
ITC                         3,60,403
ਲਿਸਟਿਡ ਕੰਪਨੀ ਦੇ ਮਾਰਕਿਟ ਕੈਪ 'ਚ ਸ਼ੇਅਰਾਂ 'ਚ ਰੋਜ਼ਾਨਾ ਦੇ ਆਧਾਰ 'ਤੇ ਬਦਲਾਅ ਹੁੰਦਾ ਹੈ।