ਕੀ ਰਿਟਰਨ ਫਾਰਮ 'ਚ ਵੱਡੇ ਲੈਣ-ਦੇਣ ਦੀ ਭਰਨੀ ਹੋਵੇਗੀ ਜਾਣਕਾਰੀ?

08/17/2020 7:19:58 PM

ਨਵੀਂ ਦਿੱਲੀ, (ਭਾਸ਼ਾ)— ਟੈਕਸਦਾਤਾਵਾਂ ਨੂੰ ਆਪਣੇ ਇਨਕਮ ਟੈਕਸ ਰਿਟਰਨ ਫਾਰਮ 'ਚ ਵੱਡੇ ਮੁੱਲ ਦੇ ਲੈਣ-ਦੇਣ ਦੀ ਜਾਣਕਾਰੀ ਨਹੀਂ ਦੇਣੀ ਹੋਵੇਗੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਸੂਤਰਾਂ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ, ''ਇਨਕਮ ਟੈਕਸ ਰਿਟਰਨ ਫਾਰਮ 'ਚ ਬਦਲਾਅ ਦਾ ਫਿਲਹਾਲ ਕੋਈ ਪ੍ਰਸਤਾਵ ਨਹੀਂ ਹੈ।'' ਅਧਿਕਾਰੀਆਂ ਨੂੰ ਇਸ ਸਬੰਧ 'ਚ ਆਈਆਂ ਕੁਝ ਰਿਪੋਰਟਾਂ ਬਾਰੇ ਪੁੱਛਿਆ ਗਿਆ ਸੀ, ਜਿਨ੍ਹਾਂ 'ਚ ਕਿਹਾ ਜਾ ਰਿਹਾ ਸੀ ਕਿ 20 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਹੋਟਲ ਭੁਗਤਾਨ, 50000 ਰੁਪਏ ਤੋਂ ਵੱਧ ਦੇ ਜੀਵਨ ਬੀਮਾ ਪ੍ਰੀਮੀਅਮ ਭੁਗਤਾਨ, 20000 ਰੁਪਏ ਤੋਂ ਜ਼ਿਆਦਾ ਸਿਹਤ ਬੀਮਾ ਪ੍ਰੀਮੀਅਮ ਭੁਗਤਾਨ, ਸਕੂਲ ਜਾਂ ਕਾਲਜ ਨੂੰ ਇਕ ਸਾਲ 'ਚ ਇਕ ਲੱਖ ਰੁਪਏ ਤੋਂ ਜ਼ਿਆਦਾ ਦੀ ਗ੍ਰਾਂਟ ਆਦਿ ਵਰਗੇ ਵਿੱਤੀ ਲੈਣ-ਦੇਣ ਦੀ ਜਾਣਕਾਰੀ ਰਿਟਰਨ ਫਾਰਮ 'ਚ ਦੇਣੀ ਹੋਵੇਗੀ।

ਅਧਿਕਾਰੀ ਨੇ ਕਿਹਾ, ''ਇਨਕਮ ਟੈਕਸ ਰਿਟਰਨ ਫਾਰਮ ਵਿਚ ਤਬਦੀਲੀ ਦਾ ਕੋਈ ਪ੍ਰਸਤਾਵ ਨਹੀਂ ਹੈ। ਟੈਕਸਦਾਤਾ ਨੂੰ ਇਨਕਮ ਟੈਕਸ ਰਿਟਰਨ ਫਾਰਮ 'ਚ ਆਪਣੇ ਵੱਡੇ ਮੁੱਲ ਦੇ ਲੈਣ-ਦੇਣ ਬਾਰੇ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਹੈ।'' ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾ ਮੁੱਲ ਦੇ ਲੈਣ-ਦੇਣ ਦੇ ਮਾਧਿਅਮ ਨਾਲ ਟੈਕਸਦਾਤਾਵਾਂ ਦੀ ਪਛਾਣ ਕਰਨਾ ਇਕ ਬਿਨਾਂ ਦਖਲ ਵਾਲੀ ਪ੍ਰਕਿਰਿਆ ਹੈ। ਇਸ ਤਹਿਤ ਅਜਿਹੇ ਲੋਕਾਂ ਦੀ ਪਛਾਣ ਕੀਤੀ ਜਾਂਦੀ ਹੈ ਜੋ ਕਈ ਤਰ੍ਹਾਂ ਦਾ ਸਾਮਾਨ ਖਰੀਦਣ 'ਚ ਵੱਡਾ ਧਨ ਖਰਚ ਕਰਦੇ ਹਨ ਅਤੇ ਉਸ ਦੇ ਬਾਵਜੂਦ ਇਨਕਮ ਟੈਕਸ ਰਿਟਰਨ ਦਾਖਲ ਨਹੀਂ ਕਰਦੇ ਜਾਂ ਫਿਰ ਆਪਣੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਦਿਖਾਉਂਦੇ ਹਨ। ਵਿੱਤ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ ਉੱਚੇ ਲੈਣ-ਦੇਣ ਲਈ ਪਹਿਲਾਂ ਹੀ ਪੈਨ ਨੰਬਰ ਜਾਂ ਆਧਾਰ ਨੰਬਰ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਤਰ੍ਹਾਂ ਦੇ ਉੱਚੇ ਲੈਣ-ਦੇਣ ਬਾਰੇ ਸੰਬੰਧਤ ਕੰਪਨੀ ਜਾਂ ਤੀਜਾ ਪੱਖ ਇਨਕਮ ਟੈਕਸ ਵਿਭਾਗ ਨੂੰ ਸੂਚਤ ਕਰਦਾ ਹੈ।


Sanjeev

Content Editor

Related News