ਖੁਦਰਾ ਮੁਦਰਾਸਫੀਤੀ ਜੁਲਾਈ ਮਹੀਨੇ ''ਚ ਘਟ ਕੇ 3.15 ਫੀਸਦੀ ''ਤੇ

08/14/2019 12:34:20 PM

ਨਵੀਂ ਦਿੱਲੀ—ਖਾਧ ਸਮੱਗਰੀ ਦੇ ਮਹਿੰਗੇ ਹੋਣ ਦੇ ਬਾਵਜੂਦ ਮੁਦਰਾਸਫੀਤੀ ਜੁਲਾਈ 'ਚ ਇਸ ਤੋਂ ਪਹਿਲੇ ਮਹੀਨੇ ਦੇ ਮੁਕਾਬਲੇ ਮਾਮੂਲੀ ਘਟ ਕੇ 3.15 ਫੀਸਦੀ 'ਤੇ ਆ ਗਈ ਹੈ। 
ਸਰਕਾਰ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਉਪਭੋਗਤਾ ਮੁੱਲ ਸੂਚਕਾਂਕ (ਸੀ.ਪੀ.ਆਈ.) ਆਧਾਰਿਤ ਖੁਦਰਾ ਮਹਿੰਗਾਈ ਦਰ ਜੂਨ 'ਚ 3.18 ਫੀਸਦੀ ਅਤੇ ਪਿਛਲੇ ਸਾਲ ਜੁਲਾਈ 'ਚ 4.17 ਫੀਸਦੀ ਸੀ। ਕੇਂਦਰੀ ਸੰਖਿਅਕੀ ਦਫਤਰ ਦੇ ਅੰਕੜਿਆਂ ਮੁਤਾਬਕ ਖਾਧ ਵਸਤੂਆਂ ਦੀ ਮਹਿੰਗਾਈ ਦਰ ਜੁਲਾਈ 'ਚ 2.36 ਫੀਸਦੀ ਰਹੀ ਜੋ ਇਸ ਤੋਂ ਪਹਿਲੇ ਮਹੀਨੇ 'ਚ 2.25 ਫੀਸਦੀ ਤੋਂ ਥੋੜ੍ਹੀ ਜ਼ਿਆਦਾ ਹੈ। ਖੁਦਰਾ ਮੁਦਰਾਸਫੀਤੀ ਆਰ.ਬੀ.ਆਈ. ਦੇ ਸੰਤੋਸ਼ਜਨਕ ਪੱਧਰ ਤੋਂ ਹੇਠਾਂ ਹੈ। ਸਰਕਾਰ ਨੇ ਕੇਂਦਰੀ ਬੈਂਕ ਨੂੰ ਖੁਦਰਾ ਮਹਿੰਗਾਈ ਦਰ 4 ਫੀਸਦੀ ਦੇ ਦਾਇਰੇ 'ਚ ਰੱਖਣ ਦਾ ਟੀਚਾ ਦਿੱਤਾ ਹੈ।

Aarti dhillon

This news is Content Editor Aarti dhillon