ਰਿਜ਼ਰਵ ਬੈਂਕ ਦੇ ਵਿੱਤੀ ਸਾਲ ''ਚ ਬਦਲਾਅ ਜਲਦ ਸੰਭਵ

02/15/2020 1:58:13 PM

ਨਵੀਂ ਦਿੱਲੀ—ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ਨੀਵਾਰ ਨੂੰ ਸੰਕੇਤ ਦਿੱਤੇ ਹਨ ਕਿ ਕੇਂਦਰੀ ਬੈਂਕ ਦੇ ਵਿੱਤੀ ਸਾਲ 'ਚ ਬਦਲਾਅ ਦੇ ਬਾਰੇ 'ਚ ਛੇਤੀ ਹੀ ਘੋਸ਼ਣਾ ਕੀਤੀ ਜਾ ਸਕਦੀ ਹੈ। ਆਰ.ਬੀ.ਆਈ. ਦਾ ਵਿੱਤੀ ਸਾਲ 1 ਜੁਲਾਈ ਤੋਂ ਅਗਲੇ ਸਾਲ 30 ਜੂਨ ਤੱਕ ਦਾ ਹੁੰਦਾ ਹੈ ਜਦੋਂਕਿ ਕੇਂਦਰ ਸਰਕਾਰ ਦਾ ਵਿੱਤੀ ਸਾਲ 1 ਅਪ੍ਰੈਲ ਤੋਂ ਅਗਲੇ ਸਾਲ 31 ਮਾਰਚ ਤੱਕ ਦਾ ਹੁੰਦਾ ਹੈ। ਵਿਮਲ ਜਾਲਾਨ ਕਮੇਟੀ ਨੇ ਆਰ.ਬੀ.ਆਈ. ਦਾ ਵਿੱਤੀ ਸਾਲ ਸਰਕਾਰ ਦੇ ਵਿੱਤੀ ਸਾਲ ਦੇ ਸਮਾਨ ਕਰਨ ਦੀ ਸਿਫਾਰਿਸ਼ ਕੀਤੀ ਸੀ। ਦਾਸ ਨੇ ਕਿ ਇਥੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ 'ਚ ਕਿਹਾ ਕਿ ਹਾਲੇ ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਤੁਹਾਨੂੰ ਜਲਦ ਹੀ ਇਸ ਦੇ ਬਾਰੇ 'ਚ ਕੁਝ ਪਤਾ ਚੱਲੇਗਾ। ਇਕ ਹੋਰ ਪ੍ਰਸ਼ਨ ਦੇ ਉੱਤਰ 'ਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਆਰ.ਬੀ.ਆਈ. ਵਲੋਂ ਅੰਤਰਿਮ ਲਾਭਾਂਸ਼ ਦੇਣ ਦੇ ਬਾਰੇ 'ਚ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਜਦੋਂ ਵੀ ਇਸ ਬਾਰੇ 'ਚ ਫੈਸਲਾ ਹੋਵੇਗਾ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ। ਮੌਜੂਦਾ ਵਿੱਤੀ ਸਾਲ 'ਚ ਵਿੱਤੀ ਘਾਟਾ ਬਜਟ ਅਨੁਮਾਨ ਤੋਂ ਜ਼ਿਆਦਾ ਰਹਿਣ ਦੇ ਕਾਰਨ ਸਰਕਾਰ ਨੂੰ ਇਸ ਨੂੰ 0.5 ਫੀਸਦੀ ਵਧਾ ਕੇ ਸੰਸ਼ੋਧਿਤ ਅਨੁਮਾਨ 'ਚ 3.8 ਫੀਸਦੀ ਕਰਨੀ ਪਈ ਹੈ। ਅਗਲੇ ਵਿੱਤੀ ਸਾਲ ਲਈ ਵਿੱਤੀ ਘਾਟੇ ਦਾ ਟੀਚਾ 3.5 ਫੀਸਦੀ ਰੱਖਿਆ ਗਿਆ ਹੈ। ਅਜਿਹੇ 'ਚ ਰਿਜ਼ਰਵ ਤੋਂ ਲਾਭਾਂਸ਼ ਮਿਲਣ 'ਤੇ ਉਸ ਨੂੰ ਵਿੱਤੀ ਅਨੁਸ਼ਾਸਨ ਬਣਾਏ ਰੱਖਣ 'ਚ ਆਸਾਨੀ ਹੋਵੇਗੀ।

Aarti dhillon

This news is Content Editor Aarti dhillon