ਰੇਨੋ ਅਗਲੇ ਸਾਲ ਤੱਕ ਭਾਰਤ ਤੋਂ ਕਲਪੁਰਜ਼ਿਆਂ ਦੀ ਬਰਾਮਦ ਕਰੇਗੀ ਦੁੱਗਣੀ

10/07/2019 12:23:08 AM

ਨਵੀਂ ਦਿੱਲੀ (ਭਾਸ਼ਾ)-ਫਰਾਂਸ ਦੀ ਕਾਰ ਕੰਪਨੀ ਰੇਨੋ ਦੀ ਭਾਰਤ ਤੋਂ ਵਾਹਨਾਂ ਦੇ ਕਲਪੁਰਜ਼ਿਆਂ ਦੇ ਬਰਾਮਦ ਕਾਰੋਬਾਰ ਤੋਂ ਆਮਦਨੀ ਅਗਲੇ ਸਾਲ ਤੱਕ ਦੁੱਗਣੀ ਕਰਨ ਦੀ ਯੋਜਨਾ ਹੈ। ਕੰਪਨੀ ਨੇ ਭਾਰਤ 'ਚ ਤਿਆਰ ਕਲਪੁਰਜ਼ਿਆਂ ਦੀ ਆਪਣੇ ਵੱਖ-ਵੱਖ ਕੌਮਾਂਤਰੀ ਸੰਚਾਲਨਾਂ ਨੂੰ ਬਰਾਮਦ ਕਰ ਕੇ 2018 'ਚ ਕਰੀਬ 19 ਕਰੋੜ ਯੂਰੋ ਦਾ ਮਾਲੀਆ ਅਰਜਿਤ ਕੀਤਾ ਸੀ। ਕੰਪਨੀ ਦੀ ਯੋਜਨਾ ਮੱਧ ਮਿਆਦ 'ਚ ਭਾਰਤ 'ਚ ਵਾਹਨ ਬਾਜ਼ਾਰ 'ਚ ਹਿੱਸੇਦਾਰੀ ਦੁੱਗਣੀ ਕਰਨ ਦੀ ਹੈ। ਇਸ ਲਈ ਕੰਪਨੀ 2022 ਤੱਕ ਇਕ ਇਲੈਕਟ੍ਰਿਕ ਵਾਹਨ ਸਮੇਤ 3 ਨਵੇਂ ਮਾਡਲ ਪੇਸ਼ ਕਰਨ ਵਾਲੀ ਹੈ।

ਘਰੇਲੂ ਯਾਤਰੀ ਵਾਹਨ ਬਾਜ਼ਾਰ 'ਚ ਰੇਨੋ ਦੀ ਹਿੱਸੇਦਾਰੀ ਕਰੀਬ 4 ਫੀਸਦੀ ਹੈ। ਕੰਪਨੀ ਦੀ ਯੋਜਨਾ ਨਵੇਂ ਉਤਪਾਦਾਂ ਅਤੇ ਮੌਜੂਦਾ ਖਪਤਕਾਰਾਂ ਦੀ ਮਦਦ ਲਈ ਵਿਕਰੀ ਅਤੇ ਸੇਵਾ ਨੈੱਟਵਰਕ ਨੂੰ ਦੁੱਗਣੀ ਕਰਨ ਦੀ ਵੀ ਹੈ। ਰੇਨੋ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਵੇਂਕਟਰਾਮ ਮਾਮਿੱਲਾਪੱਲੇ ਨੇ ਕਿਹਾ, ''ਅਸੀਂ ਕਾਫੀ ਕਲਪੁਰਜ਼ਿਆਂ ਦੀ ਬਰਾਮਦ ਕਰਦੇ ਹਾਂ, ਕਰੀਬ 19.80 ਕਰੋੜ ਯੂਰੋ ਦੇ ਕਲਪੁਰਜ਼ਿਆਂ ਦੀ ਕੌਮਾਂਤਰੀ ਪੱਧਰ 'ਤੇ ਸਾਲਾਨਾ ਬਰਾਮਦ ਕੀਤੀ ਜਾ ਰਹੀ ਹੈ। ਇਸ ਨੂੰ ਅਗਲੇ ਸਾਲ ਦੀ ਪਹਿਲੀ ਛਿਮਾਹੀ ਤੱਕ ਦੁੱਗਣਾ ਕਰਨ ਦੀ ਯੋਜਨਾ ਹੈ।''


Karan Kumar

Content Editor

Related News