GoFirst ਨੂੰ ਮਿਲੀ ਰਾਹਤ, NCLT ਨੇ ਪਟੀਸ਼ਨ ਸਵੀਕਾਰ ਕਰ ਪ੍ਰਬੰਧਨ ਨੂੰ ਕੀਤਾ ਮੁਅੱਤਲ

05/10/2023 5:02:23 PM

ਨਵੀਂ ਦਿੱਲੀ - ਗੋ ਫਸਟ ਦੇ ਦੀਵਾਲੀਆਪਨ ਹੋਣ ਦੇ ਮਾਮਲੇ 'ਤੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। NCLT ਨੇ ਕੰਪਨੀ ਨੂੰ ਰਾਹਤ ਦਿੰਦੇ ਹੋਏ ਉਸਦੀ ਪਟੀਸ਼ਨ ਸਵੀਕਾਰ ਕਰ ਲਈ ਹੈ। ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ NCLT ਨੇ ਕੰਪਨੀ ਦੇ ਪ੍ਰਬੰਧਨ ਅਤੇ ਨਿਰਦੇਸ਼ਕ ਮੰਡਲ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਰਾਹਤ ਤੋਂ ਬਾਅਦ ਹੁਣ ਏਅਰਲਾਈਨ ਨੂੰ ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ - ਲਿੰਕਡਇਨ ਨੇ 700 ਤੋਂ ਵਧੇਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ, ਨਾਲ ਹੀ ਲਿਆ ਇਹ ਫ਼ੈਸਲਾ

ਦਰਅਸਲ ਕੰਪਨੀ ਅਤੇ ਇਸ ਦੇ 7,000 ਕਰਮਚਾਰੀਆਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਸੀ। NCLT ਦੇ ਫ਼ੈਸਲੇ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਦਰਅਸਲ, ਕੰਪਨੀ ਨੇ ਮੰਗ ਕੀਤੀ ਸੀ ਕਿ ਉਸਨੂੰ ਦਿਵਾਲੀਆ ਸੁਰੱਖਿਆ ਦਿੱਤੀ ਜਾਵੇ ਤਾਂ ਜੋ ਇਹ ਆਪਣੇ ਆਪ ਨੂੰ ਮੁੜ ਸੁਰਜੀਤ ਕਰ ਸਕੇ। ਦੱਸ ਦੇਈਏ ਕਿ NCLT ਦੇ ਇਸ ਫ਼ੈਸਲੇ ਤੋਂ ਬਾਅਦ ਹੁਣ GoFirst ਨੂੰ ਫਿਰ ਤੋਂ ਚਲਾਉਣ ਲਈ ਇੱਕ ਨਵਾਂ ਬੋਰਡ ਆਫ ਡਾਇਰੈਕਟਰ ਨਿਯੁਕਤ ਕੀਤਾ ਜਾਵੇਗਾ, ਜੋ ਪ੍ਰਬੰਧਨ ਨੂੰ ਸੰਭਾਲ ਸਕਦਾ ਹੈ। ਦੂਜੇ ਪਾਸੇ, GoFirst ਨੂੰ ਸਫਲ ਹੋਣ ਦੀ ਉਮੀਦ ਵਿਖਾਈ ਦੇ ਰਹੀ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਭਾਰਤੀ ਏਅਰਲਾਈਨ ਨੇ ਆਪਣੇ ਇਕਰਾਰਨਾਮੇ ਅਤੇ ਕਰਜ਼ਿਆਂ 'ਤੇ ਮੁੜ ਗੱਲਬਾਤ ਕਰਨ ਲਈ ਸਵੈ-ਇੱਛਾ ਨਾਲ ਦੀਵਾਲੀਆਪਨ ਸੁਰੱਖਿਆ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਦੀ ਵੱਡੀ ਛਾਲ, ਮਾਰਕ ਜ਼ੁਕਰਬਰਗ ਨੂੰ ਪਛਾੜਿਆ

ਇੱਕ ਰਿਪੋਰਟ ਅਨੁਸਾਰ, ਜਿਹਨਾ ਕੰਪਨੀਆਂ ਨੇ ਗੋ ਏਅਰਲਾਈਨਜ਼ ਨੂੰ ਜਹਾਜ਼ ਕਿਰਾਏ 'ਤੇ ਦਿੱਤੇ ਹਨ, ਉਹ ਆਪਣੇ ਇੰਡੀਗੋ, ਏਅਰ ਇੰਡੀਆ ਅਤੇ ਵਿਸਤਾਰਾ ਦੇ ਦਫ਼ਤਰਾਂ ਦੇ ਬਾਹਰ ਕਤਾਰਾਂ ਵਿੱਚ ਲੱਗੀਆਂ ਹੋਈਆਂ ਹਨ, ਜੋ ਆਕਰਸ਼ਕ ਦਰਾਂ 'ਤੇ ਜਹਾਜ਼ਾਂ ਦੀ ਪੇਸ਼ਕਸ਼ ਕਰਦੀਆਂ ਹਨ। ਟਾਟਾ ਗਰੁੱਪ ਅਤੇ ਇੰਡੀਗੋ GoFirst ਦੇ ਕਰਜ਼ਦਾਰਾਂ ਨਾਲ ਵੱਖ-ਵੱਖ ਗੱਲਬਾਤ ਵਿੱਚ ਰੁੱਝੇ ਹੋਏ ਹਨ, ਨਾਲ ਹੀ ਏਅਰਲਾਈਨਾਂ ਦੇ ਆਪਰੇਟਰਾਂ ਨਾਲ ਲੈਂਡਿੰਗ ਅਤੇ ਪਾਰਕਿੰਗ ਸਲਾਟ ਬਾਰੇ ਚਰਚਾ ਕਰ ਰਹੇ ਹਨ ਅਤੇ 36 ਜਹਾਜ਼ਾਂ ਨੂੰ ਮੁੜ ਕਬਜ਼ੇ ਵਿੱਚ ਲੈਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ - ਹੁਣ ਵਿਦੇਸ਼ਾਂ 'ਚ ਮਹਿਕੇਗੀ ਪੰਜਾਬ ਦੀ ਬਾਸਮਤੀ, ਪਹਿਲੀ ਵਾਰ ਤਾਇਨਾਤ ਹੋਣਗੇ ਕਿਸਾਨ ਮਿੱਤਰ

 

rajwinder kaur

This news is Content Editor rajwinder kaur