ਮਹਿੰਗਾਈ ਦੇ ਮੋਰਚੇ ’ਤੇ ਰਾਹਤ! ਅਕਤੂਬਰ 'ਚ ਪ੍ਰਚੂਨ ਮਹਿੰਗਾਈ ਘਟ ਕੇ ਹੋਈ 4.87 ਫ਼ੀਸਦੀ

11/14/2023 12:30:58 PM

ਨਵੀਂ ਦਿੱਲੀ (ਭਾਸ਼ਾ)– ਮਹਿੰਗਾਈ ਦੇ ਮੋਰਚੇ ’ਤੇ ਅਕਤੂਬਰ ਦੇ ਮਹੀਨੇ ਥੋੜੀ ਰਾਹਤ ਮਿਲਦੀ ਹੋਈ ਵਿਖਾਈ ਦਿੱਤੀ ਹੈ। ਬੀਤੇ ਮਹੀਨੇ ਭਾਰਤ ਦੀ ਪ੍ਰਮੁੱਖ ਪ੍ਰਚੂਨ ਮਹਿੰਗਾਈ ਦਰ ਡਿੱਗ ਕੇ 4.87 ਫ਼ੀਸਦੀ ’ਤੇ ਆ ਗਈ ਸੀ। ਸਟੈਟਿਕਸ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲਾ ਵਲੋਂ 13 ਨਵੰਬਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਦੇ ਘੱਟ ਰਹਿਣ ਅਤੇ ਕੁੱਝ ਵਸਤਾਂ ਦੀਆਂ ਕੀਮਤਾਂ ’ਚ ਨਰਮੀ ਕਾਰਨ ਮਹਿੰਗਾਈ ਘੱਟ ਹੋਈ ਹੈ।

ਇਹ ਵੀ ਪੜ੍ਹੋ - ਬੀਕਾਨੇਰਵਾਲਾ ਦੇ ਚੇਅਰਮੈਨ ਕੇਦਾਰਨਾਥ ਅਗਰਵਾਲ ਦਾ ਦਿਹਾਂਤ, ਕਦੇ ਟੋਕਰੀ ਵਿੱਚ ਵੇਚਦੇ ਸਨ ਭੁਜੀਆ

ਹਾਲਾਂਕਿ ਇਸ ਦੌਰਾਨ ਗੰਢੇ ਦੀਆਂ ਵਧਦੀਆਂ ਕੀਮਤਾਂ ਨੇ ਮਹਿੰਗਾਈ ’ਚ ਗਿਰਾਵਟ ਨੂੰ ਸੀਮਤ ਕਰ ਦਿੱਤਾ। ਉੱਥੇ ਹੀ ਸਤੰਬਰ ਵਿਚ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ 5.02 ਫ਼ੀਸਦੀ ਸੀ। ਅਕਤੂਬਰ ਵਿੱਚ 4.87 ਫ਼ੀਸਦੀ ’ਤੇ ਸੀ. ਪੀ. ਆਈ. ਮਹਿੰਗਾਈ ਦਾ ਅੰਕੜਾ ਮੋਟੇ ਤੌਰ ’ਤੇ ਉਮੀਦਾਂ ਮੁਤਾਬਕ ਹੈ।

ਇਹ ਵੀ ਪੜ੍ਹੋ - ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦਾ ਭਾਅ

ਅਰਥਸ਼ਾਸਤਰੀਆਂ ਨੇ ਅਕਤੂਬਰ ’ਚ ਮਹਿੰਗਾਈ ਦੇ ਸਾਲਾਨਾ ਆਧਾਰ ’ਤੇ ਵਧਕੇ 4.8 ਫ਼ੀਸਦੀ ’ਤੇ ਰਹਿਣ ਦਾ ਅਨੁਮਾਨ ਲਗਾਇਆ ਸੀ। ਹਾਲਾਂਕਿ ਪ੍ਰਚੂਨ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ 2-6 ਫ਼ੀਸਦੀ ਦੀ ਤਸੱਲੀਬਖਸ਼ ਹੱਦ ਤੋਂ ਬਾਹਰ ਰਹੀ ਹੈ ਅਤੇ ਹੁਣ ਇਹ ਲਗਾਤਾਰ 49 ਮਹੀਨਿਆਂ ਤੋਂ 4 ਫ਼ੀਸਦੀ ਦੇ ਘੇਰੇ ਦੇ ਟੀਚੇ ਤੋਂ ਉੱਪਰ ਬਣੀ ਹੋਈ ਹੈ।

ਇਹ ਵੀ ਪੜ੍ਹੋ - ਦੁਬਈ ਏਅਰ ਸ਼ੋਅ ਸ਼ੁਰੂ, Boeing ਤੋਂ 52 ਅਰਬ ਡਾਲਰ ਦੇ ਜਹਾਜ਼ ਖਰੀਦੇਗੀ Emirates

ਕੇਅਰ ਰੇਟਿੰਗ ਦੀ ਮੁੱਖ ਅਰਥ ਸ਼ਾਸਤਰੀ ਰਜਨੀ ਸਿਨਹਾ ਨੇ ਕਿਹਾ ਹੈ ਕਿ ਮਹਿੰਗਾਈ 'ਚ ਗਿਰਾਵਟ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਇਹ ਦੇਖਣਾ ਬਾਕੀ ਹੈ ਕਿ ਇਹ ਕਦੋਂ ਤੱਕ ਜਾਰੀ ਰਹਿੰਦੀ ਹੈ। ਸਾਉਣੀ ਦੀ ਕਮਜ਼ੋਰ ਫ਼ਸਲ ਅਤੇ ਹਾੜੀ ਦੀ ਬਿਜਾਈ ਪ੍ਰਭਾਵਿਤ ਹੋਣ ਕਾਰਨ ਮਹਿੰਗਾਈ ਹੋਰ ਪ੍ਰਭਾਵਿਤ ਹੋ ਸਕਦੀ ਹੈ। ਬੈਂਕ ਆਫ ਬੜੌਦਾ ਦੇ ਮੁੱਖ ਅਰਥ ਸ਼ਾਸਤਰੀ ਮਦਨ ਸਬਨਵੀਸ ਨੇ ਵੀ ਲਗਭਗ ਇਹੋ ਰਾਏ ਪ੍ਰਗਟਾਈ। ਸਾਨੂੰ ਭਵਿੱਖ ਵਿੱਚ ਵੀ ਸਾਵਧਾਨ ਰਹਿਣਾ ਹੋਵੇਗਾ, ਕਿਉਂਕਿ ਸਾਉਣੀ ਦੇ ਘੱਟ ਝਾੜ ਕਾਰਨ ਮਹਿੰਗਾਈ ਪ੍ਰਭਾਵਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ - ਜ਼ੈੱਡ ਬਲੈਕ ਅਗਰਬੱਤੀ ਅਤੇ MS ਧੋਨੀ ਨੇ ਮਿਲਾਇਆ ਹੱਥ, ਮਨਾਉਣਗੇ ਸ਼ਕਤੀ ਦਾ ਜਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur