ਲਾਕਡਾਊਨ ਨਿਯਮਾਂ ’ਚ ਰਾਹਤ ਦਾ ਪ੍ਰਚੂਨ ਵਿਕ੍ਰੇਤਾਵਾਂ ਦੇ ਸੰਘ ਨੇ ਕੀਤਾ ਸਵਾਗਤ

09/01/2020 8:14:58 PM

ਨਵੀਂ ਦਿੱਲੀ,  (ਭਾਸ਼ਾ)– ਰਿਟੇਲਰਸ ਐਸੋਸੀਏਸ਼ਨ ਆਫ ਇੰਡੀਆ (ਆਰ. ਏ. ਆਈ.) ਨੇ ਕੇਂਦਰ ਸਰਕਾਰ ਦੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਕੰਟੇਨਮੈਂਟ ਜ਼ੋਨ ਤੋਂ ਇਲਾਵਾ ਹੋਰ ਕਿਸੇ ਥਾਂ ਬਿਨਾਂ ਇਜਾਜ਼ਤ ਲਾਕਡਾਊਨ ਨਾ ਲਗਾਉਣ ਦੀ ਨਿਰਦੇਸ਼ ਦਾ ਸਵਾਗਤ ਕੀਤਾ। ਇਸ ਨਾਲ ਦੇਸ਼ ਦੇ ਪ੍ਰਚੂਨ ਖੇਤਰ ਉਦਯੋਗ ਨੇ ਸੁੱਖ ਦਾ ਸਾਹ ਲਿਆ ਹੈ।

ਆਰ. ਏ. ਆਈ. ਵੱਖ-ਵੱਖ ਪ੍ਰਚੂਨ ਲੜੀਆਂ ਚਲਾਉਣ ਵਾਲੀਆਂ ਕੰਪਨੀਆਂ ਦਾ ਸੰਘ ਹੈ। ਸੰਘ ਨੇ ਇਕ ਬਿਆਨ ’ਚ ਕਿਹਾ ਕਿ ਗ੍ਰਹਿ ਮੰਤਰਾਲਾ ਦੇ ਪ੍ਰਚੂਨ ਖੇਤਰ ਨੂੰ ਸਾਰੇ ਦਿਨ ਖੁੱਲ੍ਹਾ ਰੱਖਣ ਦੇ ਨਿਰਦੇਸ਼ ਦੇ ਬਾਵਜੂਦ ਸਥਾਨਕ ਪੱਧਰ ’ਤੇ ਸਰਕਾਰਾਂ ਹਫਤੇ ਦੇ ਆਖਰੀ ਦਿਨ ’ਚ ਅੰਸ਼ਿਕ ਲਾਕਡਾਊਨ ਲਗਾ ਰਹੀਆਂ ਸਨ।

ਆਰ. ਏ. ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਕੁਮਾਰ ਰਾਜਗੋਪਾਲਨ ਨੇ ਕਿਹਾ ਕਿ ਰੋਜ਼ੀ-ਰੋਟੀ ਬਹੁਤ ਅਹਿਮ ਹੈ ਅਤੇ ਸਾਡਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਬਹੁਤ ਸਾਵਧਾਨੀਪੂਰਵਕ ਅਤੇ ਜੀਵਨ ਅਤੇ ਰੋਜ਼ੀ-ਰੋਟੀ ਦਰਮਿਆਨ ਸੰਤੁਲਨ ਨੂੰ ਸਮਝ ਕਾ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਲਈ ਗ੍ਰਹਿ ਮੰਤਰਾਲਾ ਅਤੇ ਇੰਟਰਨਲ ਟਰੇਡ ਐਂਡ ਇੰਡਸਟਰੀ ਪ੍ਰਮੋਸ਼ਨ ਡਿਪਾਰਟਮੈਂਟ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਆਰ. ਏ. ਆਈ. ਨੇ ਕਿਹਾ ਕਿ ਪ੍ਰਚੂਨ ਕੰਪਨੀਆਂ ਮੁੱਖ ਤੌਰ ’ਤੇ ਆਉਣ ਵਾਲੇ ਤਿਓਹਾਰੀ ਸੀਜ਼ਨ ਤੋਂ ਆਪਣੇ ਕਾਰੋਬਾਰ ’ਚ ਸੁਧਾਰ ਦੀ ਉਮੀਦ ਲਗਾ ਕੇ ਬੈਠੀਆਂ ਹਨ।

ਪ੍ਰਚੂਨ ਉਦਯੋਗ ’ਚ ਸੁਧਾਰ ਦਾ ਲਾਭ ਪੂਰੀ ਸਪਲਾਈ ਲੜੀ ਜਿਵੇਂ ਨਿਰਮਾਣ, ਮਨੋਰੰਜਨ ਅਤੇ ਦਸਤਕਾਰੀ ਨੂੰ ਹੋਵੇਗਾ। ਇਹ ਅਰਥਵਿਵਸਥਾ ਨੂੰ ਰਫਤਾਰ ਦੇਵੇਗਾ।

Sanjeev

This news is Content Editor Sanjeev