ਸਤੰਬਰ ਦੀ ਥੋਕ ਮਹਿੰਗਾਈ ਤੋਂ ਰਾਹਤ, ਸਬਜ਼ੀਆਂ ਦੀ ਕੀਮਤ ਘਟੀ

10/16/2017 6:15:12 PM

ਨਵੀਂ ਦਿੱਲੀ—ਸਤੰਬਰ 'ਚ ਮਹਿੰਗਾਈ ਦੇ ਮੋਰਚੇ 'ਤੇ ਰਾਹਤ ਮਿਲਦੀ ਦਿਖਾਈ ਦਿੱਤੀ ਹੈ। ਸਤੰਬਰ 'ਚ ਥੋਕ ਮਹਿੰਗਾਈ ਦਰ ਅਗਸਤ ਦੇ 3.24 ਫੀਸਦੀ ਤੋਂ ਘਟਾ ਕੇ 2.60 ਫੀਸਦੀ ਰਹੀ ਹੈ। ਸਬਜ਼ੀਆਂ ਦੀ ਅਗਵਾਈ 'ਚ ਖੁਰਕ ਵਸਤੂਆਂ ਦੀ ਕੀਮਤ ਘੱਟਣ ਨਾਲ ਮਹਿੰਗਾਈ ਥੱਲੇ ਆਈ ਹੈ। ਥੋਕ ਮੁੱਲ ਸੂਚਕਾਂਕ ਅਧਾਰਿਤ ਮਹਿੰਗਾਈ ਅਗਸਤ, 2017 'ਚ ਚਾਰ ਮਹੀਨੇ ਦੇ ਉੱਚ ਪੱਧਰ 3.24 ਫੀਸਦੀ 'ਤੇ ਪਹੁੰਚ ਗਈ ਸੀ। ਸਤੰਬਰ 2016 'ਚ ਇਹ 1.36 ਫੀਸਦੀ 'ਤੇ ਸੀ।
ਆਲੂ ਅਤੇ ਕਣਕ ਦੀਆਂ ਕੀਮਤਾਂ 'ਚ ਗਿਰਾਵਟ
ਅੱਜ ਜਾਰੀ ਸਰਕਾਰੀ ਅੰਕੜਿਆਂ ਦੇ ਅਨੁਸਾਰ ਸਤੰਬਰ 'ਚ ਖੁਰਾਕੀ ਵਸਤੂਆਂ ਦੀ ਮਹਿੰਗਾਈ ਘਟ ਕੇ 2.04 ਫੀਸਦੀ 'ਤੇ ਆ ਗਈ ਹੈ, ਜਦਕਿ ਅਗਸਤ 'ਚ ਇਹ ਸਾਲ ਆਧਾਰ 'ਤੇ 5.75 ਫੀਸਦੀ 'ਤੇ ਸੀ। ਮਹੀਨੇ ਦੇ ਦੌਰਾਨ ਸਬਜ਼ੀਆਂ ਦੀ ਮਹਿੰਗਾਈ ਨਰਮ ਪੈ ਕੇ 15.48 ਫੀਸਦੀ 'ਤੇ ਆ ਗਈ, ਜਦਕਿ ਇਸ ਨਾਲ ਪਿਛਲੇ ਮਹੇਨੇ ਇਹ 44.91 ਫੀਸਦੀ ਦੇ ਉੱਚਪੱਧਰ 'ਤੇ ਸੀ। ਹਾਲਾਂਕਿ, ਪਿਆਜ਼ ਦੀ ਕੀਮਤ ਉੱਤੇ ਪੱਧਰ 'ਤੇ ਬਣੀ ਹੋਈ ਹੈ। ਸਤੰਬਰ 'ਚ ਪਿਆਜ਼ ਦੀ ਮਹਿੰਗਾਈ ਦਰ 79.78 ਫੀਸਦੀ ਦੇ ਪੱਧਰ 'ਤੇ ਸੀ। ਇਸੇ ਤਰ੍ਹਾਂ ਅੰਡਾ, ਮੀਟ ਅਤੇ ਮਛਲੀਆਂ ਦੀ ਮਹਿੰਗਾਈ 5.47 ਫੀਸਦੀ ਰਹੀ। ਉੱਥੇ ਹੀ ਦਲਹਨ ਦੀ ਕੀਮਤ  ਸਤੰਬਰ 'ਚ 24.26 ਫੀਸਦੀ ਥੱਲੇ ਆਈ। ਆਲੂ ਦੀਆਂ ਕੀਮਤਾਂ 'ਚ 46.52 ਫੀਸਦੀ ਅਤੇ ਕਣਕ 'ਚ 1.71 ਫੀਸਦੀ ਦੀ ਗਿਰਾਵਟ ਆਈ।
ਪੈਟਰੋਲ ਅਤੇ ਡੀਜਲ ਦੇ ਕੀਮਤ ਉੱਚ ਪੱਧਰ 'ਤੇ
ਨਿਰਮਾਤਾ ਉਤਪਾਦਾਂ ਦੀ ਮਹਿੰਗਾਈ ਅਗਸਤ 'ਚ 2.45 ਫੀਸਦੀ ਵੱਧ ਕੇ ਸਤੰਬਰ 'ਚ 2.72 ਫੀਸਦੀ ਹੋ ਗਈ। ਇਧਨ ਅਤੇ ਬਿਜਲੀ ਖੰਡ ਦੀ ਮਹਿੰਗਾਈ ਨਰਮ ਪੈ ਕੇ 9.01 ਫੀਸਦੀ 'ਤੇ ਆ ਗਈ, ਜੋ ਅਗਸਤ 'ਚ 9.99 ਫੀਸਦੀ ਸੀ। ਈਧਨ ਕੀਮਤਾਂ ਲਗਾਤਾਰ ਉੱਚੇ ਪੱਧਰ 'ਤੇ ਬਣੀਆਂ ਹੋਈਆਂ ਹਨ। ਵੈਧਿਕ ਪੱਧਰ 'ਤੇ ਕੀਮਤਾਂ ਦੀ ਵਜ੍ਹਾਂ ਨਾਲ ਪੈਟਰੋਲ ਅਤੇ ਡੀਜਲ ਦੇ ਰੇਟ ਉੱਚੇ ਪੱਧਰ 'ਤੇ ਹਨ। ਉੱਧੇ ਕਮਜ਼ੋਰ ਘਰੇਲੂ ਉਤਪਾਦਨ ਦੀ ਵਜ੍ਹਾਂ ਨਾਲ ਬਿਜਲੀ ਦੀ ਕੀਮਤ ਵੱਧੀ ਹੈ। ਜੁਲਾਈ ਦੀ ਥੋਕ ਮੁੱਲ ਸੂਚਕਾਂਕ ਅਧਰਿਤ ਮਹਿੰਗਾਈ ਦਾ ਸ਼ੁਰੂਆਤੀ ਅਨੁਮਾਨ 1.88 ਫੀਸਦੀ ਰਹੀ। ਅਗਸਤ 'ਚ ਵੀ ਇਹ ਇਸੇ ਪੱਧਰ 'ਤੇ ਸੀ। ਇਸਦੇ ਇਲਾਵਾ ਅਗਸਤ ਮਹੀਨੇ 'ਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ 9 ਮਹੀਨੇ ਉੱਚਪੱਧਰ 4.3 ਫੀਸਦੀ 'ਤੇ ਪਹੁੰਚ ਗਈ।