ਰਿਲਾਇੰਸ ਖੋਲ੍ਹੇਗੀ ਭਾਰਤ ''ਚ ਸਭ ਤੋਂ ਵੱਡਾ ਮਾਲ, ਮਿਲਣਗੇ ਮਹਿੰਗੇ ਬਰਾਂਡ ਤੇ ਉਤਪਾਦ

10/30/2023 6:08:48 PM

ਬਿਜ਼ਨੈੱਸ ਡੈਸਕ : ਰਿਲਾਇੰਸ ਇੰਡਸਟਰੀਜ਼ ਦੇਸ਼ 'ਚ ਸਭ ਤੋਂ ਵੱਡਾ ਲਗਜ਼ਰੀ ਮਾਲ ਖੋਲ੍ਹਣ ਦੀ ਤਿਆਰੀ 'ਚ ਹੈ। ਕੰਪਨੀ 'Jio Wo' ਨਾਂ ਦਾ ਇਹ ਮਾਲ 7,50,000 ਵਰਗ ਫੁੱਟ 'ਚ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ 'ਚ ਖੋਲ੍ਹੇਗੀ। ਇਸ ਮਾਲ 'ਚ ਲੁਈ-ਵਿਤੋਂ, ਵਰਸਾਚੀ, ਵੈਲੇਂਟਿਨੋ, ਬੁਲਗਰੀ, ਮਨੀਸ਼ ਮਲਹੋਤਰਾ, ਸੰਦੀਪ ਖੋਸਲਾ ਆਦਿ ਵਰਗੇ ਕਈ ਵੱਡੇ ਬਰਾਂਡਾਂ ਦੇ ਮਹਿੰਗੇ ਉਤਪਾਦ ਉਪਲੱਬਧ ਹੋਣਗੇ। ਭਾਰਤ 'ਚ ਇਹ ਬੁਲਗਰੀ ਦਾ ਪਹਿਲਾ ਸਟੋਰ ਹੋਵੇਗਾ। ਲੋਕ ਇਸ ਮਾਲ 'ਚ ਪਰਸਨਲ, ਸ਼ਾਪਿੰਗ, ਵੀ.ਆਈ.ਪੀ., ਵੈਡਿੰਗ ਕਾਂਸ਼ੀਅਸ, ਵਰਗੀਆਂ ਸੇਵਾਵਾਂ ਦਾ ਵੀ ਲਾਭ ਲੈ ਸਕਣਗੇ। 

ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ

ਦੱਸ ਦੇਈਏ ਕਿ ਇਸ ਸਮੇਂ ਭਾਰਤ 'ਚ ਕੁਝ ਗਿਣਤੀ ਦੇ ਹੀ ਮਾਲ ਹਨ ਜਿੱਥੇ ਸਿਰਫ਼ ਮਹਿੰਗੇ ਸਾਮਾਨ ਮਿਲਦੇ ਹਨ, ਜਿਨ੍ਹਾਂ 'ਚ ਡੀ.ਐੱਲ.ਐੱਫ. ਐਂਪੋਰੀਓ, ਚਾਣੱਕਯ ਮਾਲ, ਯੂਬੀ ਸਿਟੀ ਅਤੇ ਪੈਲੇਡੀਅਮ ਸ਼ਾਮਲ ਹਨ। ਜਾਣਕਾਰਾਂ ਮੁਤਾਬਕ ਲੋਕਾਂ ਦਾ ਮਹਿੰਗੀਆਂ ਚੀਜ਼ਾਂ ਬਾਰੇ ਨਜ਼ਰੀਆ ਬਦਲ ਗਿਆ ਹੈ ਤੇ ਇਨ੍ਹਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਖ਼ਾਸ ਕਰ ਕੋਵਿਡ ਤੋਂ ਬਾਅਦ ਤਾਂ ਇਨ੍ਹਾਂ ਬਰਾਂਡਾਂ ਦੀ ਮੰਗ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। 

ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕੇਂਦਰ ਸਰਕਾਰ ਨੂੰ ਲੈਣਾ ਪਿਆ ਅਹਿਮ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur