2 ਸਾਲ ''ਚ 200 ਅਰਬ ਡਾਲਰ ਦੀ ਹੋ ਜਾਵੇਗੀ ਰਿਲਾਇੰਸ

10/17/2019 10:08:00 AM

ਨਵੀਂ ਦਿੱਲੀ—ਰਿਟੇਲ ਅਤੇ ਬ੍ਰਾਡਬੈਂਡ ਵਰਗੇ ਕਾਰੋਬਾਰ 'ਚ ਕਦਮ ਰੱਖਣ ਦੇ ਬਾਅਦ ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਗਲੇ 24 ਮਹੀਨਿਆਂ 'ਚ 200 ਅਰਬ ਡਾਲਰ ਮਾਰਕਿਟ ਕੈਪਿਟਲਾਈਜੇਸ਼ਨ ਵਾਲੀ ਪਹਿਲੀ ਕੰਪਨੀ ਬਣ ਸਕਦੀ ਹੈ। ਅਮਰੀਕੀ ਬੈਂਕ ਮੈਰਿਲ ਲਿੰਚ ਨੇ ਬੁੱਧਵਾਰ ਨੂੰ ਇਹ ਗੱਲ ਕਹੀ ਹੈ।
ਬ੍ਰੋਕਰੇਜ਼ ਨੇ ਰਿਪੋਰਟ 'ਚ ਕਿਹਾ ਕਿ ਮੌਜੂਦਾ 122 ਅਰਬ ਡਾਲਰ ਦੇ ਮਾਰਕਿਟ ਕੈਪ 200 ਅਰਬ ਡਾਲਰ ਤੱਕ ਪਹੁੰਚਣ ਲਈ ਅਸੰਗਠਿਤ ਕਰਿਆਨਾ ਸਟੋਰਸ 'ਚ ਮੋਬਾਇਲ ਪੁਆਇੰਟ ਆਫ ਸੇਲ ਲਗਾ ਕੇ ਰਿਟੇਲ ਕਾਰੋਬਾਰ ਨੂੰ ਪਕੜ, ਮਾਈਕ੍ਰੋਸਾਫਟ ਦੇ ਨਾਲ ਐੱਸ.ਐੱਮ.ਈ. ਸੈਕਟਰ 'ਚ ਐਂਟਰੀ ਅਤੇ ਜਿਓ ਫਾਈਬਰ ਬ੍ਰਾਡਬ੍ਰਾਂਡ ਕਾਰੋਬਾਰ ਦੀ ਮੁੱਖ ਭੂਮਿਕਾ ਹੋਵੇਗੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁਕੇਸ਼ ਅੰਬਾਨੀ ਦੀ ਕੰਪਨੀ ਨੂੰ ਟੈਲੀਕਾਮ ਦੇ ਪ੍ਰਤੀ ਮੋਬਾਈਲ ਫੋਨ ਯੂਜ਼ਰ ਤੋਂ ਮਿਲਣ ਵਾਲਾ ਰੈਵੇਨਿਊ ਵਿੱਤੀ ਸਾਲ 2022 ਤੱਕ ਮੌਜੂਦਾ 151 ਰੁਪਏ 'ਚ ਵਧ ਕੇ 177 ਰੁਪਏ ਹੋ ਜਾਵੇਗਾ। 1 ਕਰੋੜ ਕਰਿਆਨਾ ਸਟੋਰਸ ਕੰਪਨੀ ਨੂੰ ਐੱਮ-ਪੀ.ਓ.ਐੱਸ ਇੰਸਟਾਲ ਕਰਨ ਲਈ ਪ੍ਰਤੀ ਮਹੀਨੇ 750 ਰੁਪਏ ਦਾ ਭੁਗਤਾਨ ਕਰਨਗੇ। 2 ਸਾਲ 'ਚ ਬ੍ਰਾਡਬ੍ਰੈਂਡ ਯੂਰਜ਼ਸ ਦੀ ਗਣਿਤੀ 1.20 ਕਰੋੜ ਹੋ ਸਕਦੀ ਹੈ, ਇਸ 'ਚੋਂ 60 ਫੀਸਦੀ ਪ੍ਰਤੀ ਮਹੀਨਾ ਗਿਣਤੀ 1.20 ਕਰੋੜ ਹੋ ਸਕਦੀ ਹੈ, ਇਸ 'ਚੋਂ 60 ਫੀਸਦੀ ਪ੍ਰਤੀ ਮਹੀਨਾ ਔਸਤਨ 840 ਰੁਪਏ ਦੇਣਗੇ।
ਰਿਲਾਇੰਸ ਇੰਡਸਟਰੀਜ਼ ਲਿਮਟਿਡ ਭਾਰਤ ਦੀ ਸਭ ਤੋਂ ਵੱਡੀ ਪੈਟਰੋਕੈਮੀਕਲ ਅਤੇ ਦੂਜੀ ਸਭ ਤੋਂ ਵੱਡੀ ਆਇਲ ਰਿਫਾਈਨਿੰਗ ਕੰਪਨੀ ਹੈ। ਇਸ 'ਚ ਟੈਲੀਕਾਮ, ਕੰਜ਼ਿਊਮਰ ਰਿਟੇਲ ਅਤੇ ਮੀਡੀਆ ਕਾਰੋਬਾਰ 'ਚ ਵੀ ਵੱਡਾ ਨਿਵੇਸ਼ ਕੀਤਾ ਹੈ। ਇਸ ਦੀ ਟੈਲੀਕਾਮ ਸਬਸਿਡਰੀ ਜਿਓ ਨੇ ਵੱਡੀ ਗਿਣਤੀ 'ਚ ਗਾਹਕ ਜੁਟਾਏ ਹਨ ਜੋ ਹੁਣ ਕੰਪਨੀ ਨੂੰ ਚੰਗਾ ਰਾਜਸਵ ਦੇ ਰਹੀ ਹਨ।


Aarti dhillon

Content Editor

Related News