ਰਿਲਾਇੰਸ ਅਗਲੇ 18 ਮਹੀਨੇ ਅੰਦਰ ਹੋਵੇਗੀ ਕਰਜ਼ਾ ਮੁਕਤ ਕੰਪਨੀ : ਅੰਬਾਨੀ

08/12/2019 2:16:21 PM

ਮੁੰਬਈ — ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸੋਮਵਾਰ ਨੂੰ 42ਵੀਂ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਿਤ ਕੀਤਾ। ਇਸ ਮੀਟਿੰਗ ਵਿਚ ਸ਼ੇਅਰ ਹੋਲਡਰਸ ਨੂੰ ਸੰਬੋਧਿਤ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ਕੰਪਨੀ ਦੇ ਕਰਜ਼ੇ ਨੂੰ ਖਤਮ ਕਰਨ ਦੇ ਪਲਾਨ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਕੰਪਨੀ 18 ਮਹੀਨਿਆਂ ਵਿਚ ਕਰਜ਼ ਮੁਕਤ ਹੋਣ ਦਾ ਟੀਚਾ ਲੈ ਕੇ ਚਲ ਰਹੀ ਹੈ। ਮੁਕੇਸ਼ ਅੰਬਾਨੀ ਮੁਤਾਬਕ ਰਿਲਾਇੰਸ ਇੰਡਸਟਰੀਜ਼ ਨੂੰ ਅਗਲੇ 5 ਸਾਲ 'ਚ 15 ਫੀਸਦੀ ਸਾਲਾਨਾ ਗ੍ਰੋਥ ਦੀ ਉਮੀਦ ਹੈ। ਇਸ ਦੌਰਾਨ ਰਿਲਾਇੰਸ ਦੇ ਰਿਟੇਲ ਕਾਰੋਬਾਰ ਅਤੇ ਜਿਓ ਨੂੰ ਸ਼ੇਅਰ ਬਜ਼ਾਰ ਵਿਚ ਸੂਚੀਬੱਧ ਕਰਵਾਉਣ ਦੀ ਵੀ ਯੋਜਨਾ ਹੈ। 

ਇਸ ਤਰ੍ਹਾਂ ਕਰਜ਼ਾ ਘੱਟ ਕਰਨ ਦੀ ਯੋਜਨਾ

ਬ੍ਰਿਟੇਨ ਦੀ ਪ੍ਰਮੁੱਖ ਤੇਲ ਅਤੇ ਗੈਸ ਕੰਪਨੀ ਬੀਪੀ, ਰਿਲਾਇੰਸ ਇੰਡਸਟਰੀਜ਼ ਦੇ ਈਂਧਣ ਪ੍ਰਚੂਨ ਨੈੱਟਵਰਕ ਕਾਰੋਬਾਰ 'ਚ 49 ਫੀਸਦੀ ਹਿੱਸੇਦਾਰੀ ਖਰੀਦੇਗੀ। ਇਸ ਲਈ ਕੰਪਨੀ 7,000 ਕਰੋੜ ਰੁਪਏ ਦਾ ਭੁਗਤਾਨ ਕਰੇਗੀ। ਰਿਲਾਇੰਸ ਨੇ ਪਿਛਲੇ ਪੰਜ ਸਾਲ 'ਚ ਕਰੀਬ 5.4 ਲੱਖ ਕਰੋੜ ਦਾ ਨਿਵੇਸ਼ ਕੀਤਾ ਹੈ। ਇਹ ਦਹਾਕੇ ਭਰ ਤੋਂ ਜ਼ਿਆਦਾ ਇਕ ਅਰਬ ਡਾਲਰ ਸਾਲਾਨਾ ਦੀ ਓਪਰੇਟਿੰਗ ਆਮਦਨ ਪੈਦਾ ਕਰੇਗਾ। ਅੰਬਾਨੀ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਕੁਝ ਤਿਮਾਹੀਆਂ 'ਚ ਉਸਦੀ ਦੂਰਸੰਚਾਈ ਇਕਾਈ ਜਿਓ ਅਤੇ ਪ੍ਰਚੂਨ ਖੇਤਰ ਇਕਾਈ ਰਿਲਾਇੰਸ ਰਿਟੇਲ ਗਲੋਬਲ ਸਾਂਝੇਦਾਰੀਆਂ ਕਰੇਗੀ। ਇਸ ਦੇ ਨਾਲ ਹੀ ਆਉਣ ਵਾਲੇ ਪੰਜ ਸਾਲਾਂ ਦੇ ਅੰਦਰ ਇਨ੍ਹਾਂ ਦੋਵÎਾਂ ਕੰਪਨੀਆਂ ਨੂੰ ਸੂਚੀਬੱਧ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਸਾਲ ਜ਼ੀਰੋ ਕਰਜ਼ਾ ਵਾਲੀ ਇਕਾਈ ਹੋਣ ਦਾ ਟੀਚਾ ਪੂਰਾ ਕਰਾਂਗੇ। ਉਹ ਆਪਣੇ ਸ਼ੇਅਰਧਾਰਕਾਂ ਨੂੰ ਵਿਸ਼ਵਾਸ ਦਵਾਉਂਦੇ ਹਨ ਕਿ ਉਨ੍ਹਾਂ ਨੂੰ ਉੱਚਾ ਲਾਭ, ਸਮੇਂ-ਸਮੇਂ 'ਤੇ ਬੋਨਸ ਅਤੇ ਹੋਰ ਲਾਭ ਉਪਲੱਬਧ ਕਰਵਾਉਂਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਰਿਲਾਇੰਸ 'ਤੇ 1,54,478 ਕਰੋੜ ਰੁਪਏ ਦਾ ਸ਼ੁੱਧ ਕਰਜ਼ਾ ਸੀ।