ਰਿਲਾਇੰਸ ਰਿਟੇਲ ਦੀ ਬੱਲੇ-ਬੱਲੇ, ਮੁਬਾਡਾਲਾ ਨੇ ਕੀਤਾ 6200 ਕਰੋੜ ਦਾ ਨਿਵੇਸ਼

10/01/2020 8:53:09 PM

ਨਵੀਂ ਦਿੱਲੀ— ਰਿਲਾਇੰਸ ਰਿਟੇਲ 'ਚ ਨਿਵੇਸ਼ਕਾਂ ਦੀ ਝੜੀ ਲੱਗੀ ਹੋਈ ਹੈ। ਹੁਣ ਕੰਪਨੀ ਨੂੰ ਚੌਥਾ ਵੱਡਾ ਨਿਵੇਸ਼ਕ ਮਿਲ ਗਿਆ ਹੈ। ਆਬੂਧਾਬੀ ਦੀ ਸਰਕਾਰੀ ਸੰਪਤੀ ਫੰਡ ਮੁਬਾਡਾਲਾ ਇਨਵੈਸਟਮੈਂਟ ਕੰਪਨੀ ਨੇ ਇਸ 'ਚ 6,247.5 ਕਰੋੜ ਰੁਪਏ ਨਿਵੇਸ਼ 'ਚ 1.4 ਫੀਸਦੀ ਹਿੱਸੇਦਾਰੀ ਖਰੀਦ ਲਈ ਹੈ। ਰਿਲਾਇੰਸ ਇੰਡਸਟਰੀਜ਼ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਿਲਾਇੰਸ 'ਚ ਮੁਬਾਡਾਲਾ ਵੱਲੋਂ ਕੀਤਾ ਗਿਆ ਇਹ ਦੂਜਾ ਵੱਡਾ ਨਿਵੇਸ਼ ਹੈ। ਇਸ ਤੋਂ ਪਹਿਲਾਂ ਇਸੇ ਸਾਲ ਉਸ ਨੇ ਰਿਲਾਇੰਸ ਦੇ ਜਿਓ ਪਲੇਟਫਾਰਮ 'ਚ ਵੀ 9,093.60 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ 1.85 ਫੀਸਦੀ ਹਿੱਸੇਦਾਰੀ ਪ੍ਰਾਪਤ ਕੀਤੀ ਸੀ।

ਗੌਰਤਲਬ ਹੈ ਕਿ ਮੁਕੇਸ਼ ਅੰਬਾਨੀ ਦੀ ਰਿਟੇਲ ਕੰਪਨੀ ਰਿਲਾਇੰਸ ਰਿਟੇਲ ਵੈਨਚੁਅਰਜ਼ ਲਿਮਿਟਡ ਨੂੰ ਕੁਝ ਦਿਨ ਪਹਿਲਾਂ ਹੀ ਤੀਜਾ ਨਿਵੇਸ਼ਕ ਮਿਲਿਆ ਸੀ। ਇਕੁਇਟੀ ਫਰਮ ਜਨਰਲ ਐਟਲਾਂਟਿਕ ਨੇ ਕੰਪਨੀ ਵਿਚ 0.84 ਫੀਸਦੀ ਹਿੱਸੇਦਾਰੀ 3,675 ਕਰੋੜ ਰੁਪਏ ਵਿਚ ਖਰੀਦਣ ਦਾ ਫੈਸਲਾ ਕੀਤਾ ਹੈ। ਜਨਰਲ ਐਟਲਾਂਟਿਕ ਦਾ ਰਿਲਾਇੰਸ ਵਿਚ ਇਹ ਦੂਜਾ ਨਿਵੇਸ਼ ਹੈ। ਇਸ ਤੋਂ ਪਹਿਲਾਂ ਉਸ ਨੇ ਜਿਓ ਪਲੈਟਫਾਰਮ ਵਿਚ 6,598.38 ਕਰੋੜ ਰੁਪਏ ਨਿਵੇਸ਼ ਕਰਨ ਦੀ ਘੋਸ਼ਣਾ ਕੀਤੀ ਸੀ।  


Sanjeev

Content Editor

Related News