ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੇਵਾਵਾਂ ਮਹਿੰਗੀਆਂ ਕਰ ਸਕਦੀ ਹੈ ਜਿਓ

04/24/2019 11:29:15 PM

ਨਵੀਂ ਦਿੱਲੀ—ਆਪਣੇ ਤਮਾਮ ਖਰਚਿਆਂ ਲਈ ਰਿਲਾਇੰਸ ਜਿਓ ਨੂੰ ਇਸ ਵਿੱਤੀ ਸਾਲ 'ਚ ਭਾਰ ਨਿਵੇਸ਼ ਦੀ ਜ਼ਰੂਰਤ ਹੈ ਅਤੇ ਇਸ ਕਾਰਨ ਉਸ ਨੂੰ ਆਪਣੀਆਂ ਸੇਵਾਵਾਂ ਦੇ ਟੈਰਿਫ 'ਚ ਵਾਧਾ ਕਰਨਾ ਪੈ ਸਕਦਾ ਹੈ। ਅਜੇ ਰਿਲਾਇੰਸ ਜਿਓ ਦੇ ਗਾਹਕ ਕਾਫੀ ਘਟ ਕੀਮਤ 'ਤੇ ਤਮਾਮ ਟੈਲੀਕਾਮ ਸੇਵਾਵਾਂ ਦਾ ਲਾਭ ਲੈ ਰਹੇ ਹਨ। ਰਿਲਾਇੰਜ ਜਿਓ ਫੋਨ ਦੇ ਲਈ ਮੰਥਲੀ ਪਲਾਨ 49 ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸ ਦੇ ਤਹਿਤ ਫ੍ਰੀ ਵਾਇਸ ਕਾਲਿੰਗ ਮਿਲਦੀ ਹੈ ਅਤੇ 50 ਮੈਸੇਜ ਮਿਲਦੇ ਹਨ। ਜਿਓ ਐਪਸ ਦੀ ਅਨਲਿਮਟਿਡ ਐਸਕੈੱਸ ਵੀ ਮਿਲਦੀ ਹੈ ਅਤੇ ਇਸ ਦੀ ਮਿਆਦ 28 ਦਿਨਾਂ ਦੀ ਹੈ। ਇਸ ਪੈਕ 'ਚ ਪੂਰੇ ਮਹੀਨੇ ਲਈ ਸਿਰਫ 1 ਜੀ.ਬੀ. ਡਾਟਾ ਮਿਲਦਾ ਹੈ। ਇਕ ਨਿਊਜ਼ ਚੈਨਲ ਮੁਤਾਬਕ ਇਸ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਰਿਲਾਇੰਸ ਜਿਓ ਨੂੰ ਕਰੀਬ 21,500 ਰੁਪਏ ਕਰੋੜ ਰੁਪਏ ਦੀ ਪੂੰਜੀ ਲਗਾਉਣ ਦੀ ਜ਼ਰੂਰਤ ਹੈ। ਪੂਰੇ ਸਾਲ ਦੌਰਾਨ ਰਿਲਾਇੰਸ ਜਿਓ ਨੂੰ ਕਰੀਬ 70,000 ਕਰੋੜ ਰੁਪਏ ਦੀ ਪੂੰਜੀ ਲਗਾਉਣ ਦੀ ਜ਼ਰੂਰਤ ਹੈ। ਜਿਓ ਨੂੰ ਆਪਣੀ ਲਾਂਗ ਟਰਮ ਕੈਪਿਸਿਟੀ ਸੌਦਾਂ ਲਈ ਇਕ ਸਾਲ ਅੰਦਰ ਕਰੀਬ 9,000 ਕਰੋਡ ਰੁਪਏ ਖਰਚ ਕਰਨ ਦੀ ਜ਼ਰੂਰਤ ਹੈ।

ਮੁਕਾਬਾਲੇਬਾਜ਼ੀ ਕੰਪਨੀ ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਦੀ ਪੂੰਜੀ ਨਿਵੇਸ਼ ਦੀ ਯੋਜਨਾ ਨਾਲ ਮੁਕਾਬਲੇ ਲਈ ਜਿਓ ਨੂੰ ਇਹ ਭਾਰੀ ਨਿਵੇਸ਼ ਕਰਨਾ ਜ਼ਰੂਰੀ ਹੈ। ਜੇਪੀ ਮਾਰਗਨ ਨੇ ਆਪਣੇ ਕਲਾਇੰਟਸ ਨੂੰ ਭੇਜੇ ਇਕ ਨੋਟ 'ਚ ਕਿਹਾ ਕਿ ਜਿਓ ਦੁਆਰਾ ਕੀਮਤਾਂ ਵਧਣ ਦੇ ਆਸਾਰ 6 ਤੋਂ 9 ਮਹੀਨੇ ਪਹਿਲੇ ਦੀ ਤੁਲਨਾ 'ਚ ਹੁਣ ਕਾਫੀ ਜ਼ਿਆਦਾ ਹੈ। ਪਿਛਲੇ ਦੋ-ਤਿੰਨ ਸਾਲਾਂ ਤੋਂ ਜਿਓ ਨੂੰ ਲਗਾਤਾਰ ਆਪਣਾ ਨਿਵੇਸ਼ ਵਧਾਉਣਾ ਪੈ ਰਿਹਾ ਹੈ ਅਜਿਹੇ 'ਚ ਹੁਣ ਉਸ ਦੇ ਲਈ ਆਪਣੀਆਂ ਸੇਵਾਵਾਂ ਦੀਆਂ ਕੀਮਤਾਂ ਵਧਾਉਣਾ ਜ਼ਰੂਰੀ ਹੋਵੇਗਾ। ਦੱਸਣਯੋਗ ਹੈ ਕਿ ਵੋਡਾਫੋਨ ਆਈਡੀਆ ਅਤੇ ਏਅਰਟੈੱਲ ਦੋਵੇਂ ਦੇਸ਼ ਭਰ 'ਚ 4ਜੀ ਸੇਵਾਵਾਂ 'ਚ ਤੇਜ਼ੀ ਲਿਆਉਣ ਲਈ ਰਾਈਟ ਇਸ਼ੂ ਦੁਆਰਾ 2,500 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਅਜੇ ਤਕ ਜਿਓ ਦੀ ਰੋਕ ਲਗਾਤਾਰ ਇਸ ਗੱਲ 'ਤੇ ਜ਼ਰੋ ਦਿੰਦਾ ਰਿਹਾ ਹੈ ਕਿ ਕੰਪਨੀ ਟੈਰਿਫ ਨਹੀਂ ਵਧਾਵੇਗੀ ਅਤੇ ਆਪਣਾ ਗਾਹਕ ਆਧਾਰ ਵਧਾਉਣ 'ਤੇ ਹੀ ਜ਼ੋਰ ਦੇਵੇਗੀ।

ਸਾਲ 2016 'ਚ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਤੋਂ ਹੀ ਜਿਓ ਨੇ ਸੇਵਾਵਾਂ ਦੀਆਂ ਕੀਮਤਾਂ ਕਾਫੀ ਆਕਰਮਕ ਰੱਖੀਆਂ ਹਨ, ਜਿਸ ਕਾਰਨ ਦੂਜੇ ਟੈਲੀਕਾਮ ਆਪਰੇਟਰ ਕਾਫੀ ਦਿੱਕਤ ਮਹਿਸੂਸ ਕਰ ਰਹੇ ਹਨ। ਜਿਓ ਨੇ ਇਕ ਤਰ੍ਹਾਂ ਨਾਲ ਦੇਸ਼ ਦੀ ਟੈਲੀਕਾਮ ਸੇਵਾਵਾਂ 'ਚ ਕ੍ਰਾਂਤੀ ਲਿਆ ਦਿੱਤੀ ਹੈ। ਜਿਓ ਨੇ ਵਾਇਸ ਅਤੇ ਡਾਟਾ ਸੇਵਾਵਾਂ ਕਾਫੀ ਸਸਤੀਆਂ ਕਰ ਦਿੱਤੀਆਂ ਹਨ ਜਿਸ ਨਾਲ ਹੋਰ ਆਪਰੇਟਰਸ ਨੂੰ ਵੀ ਆਪਣੀਆਂ ਦਰਾਂ ਘਟਾਉਣ 'ਚ ਮਜ਼ਬੂਰ ਹੋਣਾ ਪਿਆ। ਜਿਓ ਕਾਰਨ ਦੇਸ਼ 'ਚ ਵਾਇਸ ਸੇਵਾ ਅਤੇ ਡਾਟਾ ਦੀ ਪਖਤ ਵੀ ਕਾਫੀ ਵਧ ਗਈ। ਸੀ.ਐੱਲ.ਐੱਸ.ਏ. ਦੀ 'ਇੰਡੀਆ ਟੈਲੀਕਾਮ' ਰਿਪੋਰਟ 'ਚ ਕਿਹਾ ਗਿਆ ਹੈ ਕਿ ਫਰਵਰੀ 'ਚ ਭਾਰਤ 'ਚ ਮੋਬਾਇਲ ਦੇ ਗਾਹਕਾਂ ਦੀ ਗਿਣਤੀ ਪਿਛਲੇ ਮਹੀਨੇ ਦੇ ਮੁਕਾਬਲੇ 20 ਲੱਖ ਵਧ ਕੇ 118.4 ਕਰੋੜ ਹੋ ਗਿਆ, ਜਿਸ ਨਾਲ ਰਿਲਾਇੰਸ ਜਿਓ ਦੇ ਗਾਹਕਾਂ 'ਚ 80 ਲੱਖ ਦਾ ਵਾਧਾ ਹੋਇਆ। ਵੋਡਾ-ਆਈਡੀਆ ਦੇ ਗਾਹਕਾਂ 'ਚ 60 ਲੱਖ ਦੀ ਕਮੀ ਦਰਜ ਕੀਤੀ ਗਈ। ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਜਿਓ ਦੇ ਮੁਨਾਫੇ 'ਚ 65 ਫੀਸਦੀ ਦਾ ਭਾਰੀ ਉਛਾਲ ਦੇਖਿਆ ਗਿਆ। ਜਿਓ ਨੂੰ ਲਗਾਤਾਰ 6ਵੀਂ ਤਿਮਾਹੀ ਮੁਨਾਫਾ ਹੋਇਆ।

Karan Kumar

This news is Content Editor Karan Kumar