ਰਿਲਾਇੰਸ ਜੀਓ ਦਾ ਇਕ ਹੋਰ ਕਮਾਲ, ਲਾਂਚ ਕੀਤਾ ‘ਮੇਡ ਇਨ ਇੰਡੀਆ’ ਬ੍ਰਾਊਜ਼ਰ

10/22/2020 2:01:52 PM

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਆਖ਼ਿਰਕਾਰ ਭਾਰਤ ’ਚ ਆਪਣਾ ਖ਼ੁਦ ਦਾ ਤਿਆਰ ਕੀਤਾ ਬ੍ਰਾਊਜ਼ਰ JioPages ਨਾਂ ਨਾਲ ਲਾਂਚ ਕਰ ਦਿੱਤਾ ਹੈ। ਜੀਓ ਨੇ ਇਸ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਹ ਨਵਾਂ ਬ੍ਰਾਊਜ਼ਰ ਤੇਜ਼ ਹੋਣ ਦੇ ਨਾਲ-ਨਾਲ ਪੂਰੀ ਤਰ੍ਹਾਂ ਸੁਰੱਖਿਅਤ ਵੀ ਹੈ। ਪ੍ਰਾਈਵੇਸੀ ਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਹੋਰ ਬ੍ਰਾਊਜ਼ਰਾਂ ਦੇ ਮੁਕਾਬਲੇ ਇਹ ਯੂਜ਼ਰਸ ਨੂੰ ਡਾਟਾ ਪ੍ਰਾਈਵੇਸੀ ਦੇ ਨਾਲ ਆਪਣੇ ਡਾਟਾ ’ਤੇ ਪੂਰਾ ਕੰਟਰੋਲ ਦਿੰਦਾ ਹੈ। 

ਇਹ ਵੀ ਪੜ੍ਹੋ– ਫਲਿਪਕਾਰਟ ਦੀ ਸੇਲ ’ਚ ਧੜਾਧੜ ਵਿਕਿਆ ਇਹ ਫੋਨ, ਕੰਪਨੀ ਨੇ 12 ਘੰਟਿਆਂ ’ਚ ਕਮਾਏ 350 ਕਰੋੜ

ਪੂਰੀ ਤਰ੍ਹਾਂ ਭਾਰਤ ’ਚ ਤਿਆਰ ਅਤੇ ਵਿਕਸਿਤ ਕੀਤਾ ਗਿਆ ਹੈ ਇਹ ਬਰਾਊਜ਼ਰ
JioPages ਨੂੰ ਪਾਵਰਫੁਲ ਕ੍ਰੋਮੀਅਮ ਬਲਿੰਕ ਇੰਜਣ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਇੰਜਣ ਦੀ ਹਾਈਡ ਸਪੀਡ ਕਾਰਨ ਬ੍ਰਾਊਜ਼ਿੰਗ ਦਾ ਸ਼ਾਨਦਾਰ ਅਨੁਭਵ ਯੂਜ਼ਰਸ ਨੂੰ ਮਿਲੇਗਾ। JioPages ਨੂੰ ਪੂਰੀ ਤਰ੍ਹਾਂ ਭਾਰਤ ’ਚ ਹੀ ਡਿਜ਼ਾਇਨ ਅਤੇ ਵਿਕਸਿਤ ਕੀਤਾ ਗਿਆ ਹੈ, ਅਜਿਹਾ ਕੰਪਨੀ ਨੇ ਦੱਸਿਆ ਹੈ। 

ਅੰਗਰੇਜੀ ਤੋਂ ਇਲਾਵਾ 8 ਭਾਰਤੀ ਭਾਸ਼ਾਵਾਂ ਦੀ ਸੁਪੋਰਟ
ਅੰਗਰੇਜੀ ਤੋਂ ਇਲਾਵਾ 8 ਭਾਰਤੀ ਭਾਸ਼ਾਵਾਂ ’ਚ ਕੰਮ ਕਰਨ ਦੀ ਸਮਰਥਾ ਦੀ ਬਦੌਲਤ JioPages ਵੈੱਬ ਬ੍ਰਾਊਜ਼ਰ ਨੂੰ ਪੂਰਨ ਸਵਦੇਸ਼ੀ ਦੱਸਿਆ ਗਿਆ ਹੈ। ਇਹ ਹਿੰਦੀ, ਮਰਾਠੀ, ਤਮਿਲ, ਗੁਜਰਾਤੀ, ਤੇਲਗੂ, ਮਲਿਆਲਮ, ਕਨੰੜ ਅਤੇ ਬੰਗਾਲੀ ਵਰਗੀਆਂ ਭਾਰਤੀ ਭਾਸ਼ਾਵਾਂ ਨੂੰ ਸੁਪੋਰਟ ਕਰਦਾ ਹੈ। 

ਇਹ ਵੀ ਪੜ੍ਹੋ– ਹੀਰੋ ਲਿਆਈ ਨਵਾਂ ਸਪਲੈਂਡਰ ਪਲੱਸ, ਪਹਿਲਾਂ ਨਾਲੋਂ ਹੋਇਆ ਹੋਰ ਵੀ ਸ਼ਾਨਦਾਰ

ਬ੍ਰਾਊਜ਼ਰ ਦੇ ਖ਼ਾਸ ਫੀਚਰਜ਼
JioPages ਬ੍ਰਾਊਜ਼ਰ ’ਚ ਯੂਜ਼ਰਸ ਨੂੰ ਪਰਸਨਲਾਈਜ਼ਡ ਹੋਮ ਸਕਰੀਨ, ਪਰਸਨਲਾਈਜ਼ਡ ਥੀਮ, ਪਰਸਨਲਾਈਜ਼ਡ ਕੰਟੈਂਟ, ਇੰਫਾਰਮੇਟਿਵ ਕਾਰਡਸ, ਭਾਰਤੀ ਭਾਸ਼ਾ ਦੇ ਕੰਟੈਂਟ, ਐਡਵਾਂਸ ਡਾਊਨਲੋਡ ਮੈਨੇਜਰ, ਇੰਕੋਗਨਿਟੋ ਮੋਡ ਅਤੇ ਐਡ ਬਲਾਕਰ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ। 

ਇਹ ਵੀ ਪੜ੍ਹੋ– iPhone 12 ਦੀ ਸਕਰੀਨ ਟੁੱਟੀ ਤਾਂ ਲੱਗੇਗਾ ਵੱਡਾ ਝਟਕਾ, ਖ਼ਰਚ ਹੋਵੇਗੀ ਇੰਨੀ ਮੋਟੀ ਰਕਮ

Rakesh

This news is Content Editor Rakesh