ਰਿਲਾਇੰਸ ਜਿਓ ਦਾ ਚੌਥੀ ਤਿਮਾਹੀ ''ਚ ਸ਼ੁੱਧ ਲਾਭ 64 ਫੀਸਦੀ 840 ਕਰੋੜ ਰੁਪਏ

04/19/2019 9:20:58 AM

ਨਵੀਂ ਦਿੱਲੀ—ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਦੀ ਮਾਰਚ 2019 'ਚ ਖਤਮ ਚੌਥੀ ਤਿਮਾਹੀ ਦਾ ਸ਼ੁੱਧ ਲਾਭ 64.7 ਫੀਸਦੀ ਵਧ ਕੇ 840 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਕੰਪਨੀ ਨੇ 510 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ। 
ਤਿਮਾਹੀ ਦੌਰਾਨ ਰਿਲਾਇੰਸ ਜਿਓ ਦੀ ਸੰਚਾਲਨ ਆਮਦਨ 55.8 ਫੀਸਦੀ ਵਧ ਕੇ 11,106 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ 2017-18 ਦੀ ਇਸ ਤਿਮਾਹੀ 'ਚ 7,128 ਕਰੋੜ ਰੁਪਏ ਰਿਹਾ ਸੀ। ਪੂਰੇ ਵਿੱਤੀ ਸਾਲ 2018-19 'ਚ ਰਿਲਾਇੰਸ ਜਿਓ ਦਾ ਸ਼ੁੱਧ ਲਾਭ ਚਾਰ ਗੁਣਾ ਹੋ ਕੇ 2,964 ਕਰੋੜ ਰੁਪਏ 'ਤੇ ਆ ਗਿਆ ਜੋ ਇਸ ਤੋਂ ਪਿਛਲੇ ਵਿੱਤੀ ਸਾਲ 'ਚ 723 ਕਰੋੜ ਰੁਪਏ ਸੀ। 
ਮਾਰਚ ਤਿਮਾਹੀ 'ਚ ਕੰਪਨੀ ਦਾ ਮੁਨਾਫਾ 2,585 ਕਰੋੜ ਰੁਪਏ ਅਤੇ ਪੂਰੇ ਵਿੱਤੀ ਸਾਲ ਲਈ 8,704 ਕਰੋੜ ਰੁਪਏ ਰਿਹਾ। ਪੂਰੇ ਵਿੱਤੀ ਸਾਲ 2018-19 'ਚ ਰਿਲਾਇੰਸ ਜਿਓ ਦਾ ਸੰਚਾਲਨ ਰਾਜਸਵ 92.7 ਫੀਸਦੀ ਵਧ ਕੇ 38,838 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ 2017-18 'ਚ 20,154 ਕਰੋੜ ਰੁਪਏ ਸੀ।

Aarti dhillon

This news is Content Editor Aarti dhillon