ਰਿਲਾਇੰਸ ਜਿਓ, ਵੋਡਾਫੋਨ ਆਈਡੀਆ ਨੇ 94 ਕਰੋੜ ਦਾ ਸਪੈਕਟ੍ਰਮ ਬਕਾਇਆ ਚੁਕਾਇਆ

10/06/2019 11:37:25 AM

ਨਵੀਂ ਦਿੱਲੀ—ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਅਤੇ ਵੋਡਾਫੋਨ ਆਈਡੀਆ ਨੇ ਸਤੰਬਰ 'ਚ ਸਪੈਕਟ੍ਰਮ ਦੀ ਬਕਾਇਆ ਰਾਸ਼ੀ ਦੇ ਰੂਪ 'ਚ ਦੂਰਸੰਚਾਰ ਵਿਭਾਗ ਨੂੰ ਕਰੀਬ 94 ਕਰੋੜ ਰੁਪਏ ਦਿੱਤੇ ਹਨ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਵੋਡਾਫੋਨ ਆਈਡੀਆ ਨੇ 54.52 ਕਰੋੜ ਰੁਪਏ ਜਦੋਂਕਿ ਰਿਲਾਇੰਸ ਜਿਓ ਨੇ ਕਰੀਬ 39.1 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਹੈ। ਇਹ ਭੁਗਤਾਨ ਸਮੇਂ 'ਤੇ ਕੀਤਾ ਗਿਆ ਹੈ। ਰਿਲਾਇੰਸ ਜਿਓ ਨੇ ਈ-ਮੇਲ ਦਾ ਜਵਾਬ ਨਹੀਂ ਦਿੱਤਾ ਹੈ ਜਦੋਂਕਿ ਵੋਡਾਫੋਨ ਆਈਡੀਆ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਕਾਰੋਬਾਰ ਨਾਲ ਜੁੜੇ ਮਾਮਲਿਆਂ 'ਤੇ ਟਿੱਪਣੀ ਨਹੀਂ ਕਰਦੀ ਹੈ। ਸਰਕਾਰ ਨੇ ਕੰਪਨੀਆਂ ਨੂੰ ਸਪੈਕਟ੍ਰਮ ਦਾ ਪੈਸਾ ਟੁੱਕੜਿਆਂ 'ਚ ਚੁਕਾਉਣ ਦੀ ਸਹੂਲੀਅਤ ਦੇ ਰੱਖੀ ਹੈ। ਸਰਕਾਰ ਨੇ ਪਿਛਲੇ ਸਾਲ ਸੰਕਟਗ੍ਰਸਤ ਦੂਰਸੰਚਾਰ ਖੇਤਰ ਨੂੰ ਰਾਹਤ ਦਿੰਦੇ ਹੋਏ ਸਪੈਕਟ੍ਰਮ ਭੁਗਤਾਨ ਦੇ ਮਦ ਵੀ ਦਿੱਤੀਆਂ ਜਾਣ ਵਾਲੀਆਂ ਕਿਸ਼ਤਾਂ ਦੀ ਗਿਣਤੀ ਨੂੰ 10 ਤੋਂ ਵਧਾ ਕੇ 16 ਕਰ ਦਿੱਤੀ ਸੀ। ਸੰਕਟ ਦੇ ਦੌਰਾਨ ਹਾਲ ਹੀ 'ਚ ਵੋਡਾਫੋਨ ਗਰੁੱਪ ਦੇ ਚੇਅਰਮੈਨ ਜੇਰਾਰਡ ਕਿਲਸਟਰਲੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਰੀਡ ਨੇ ਦੂਰਸੰਚਾਰ ਸਕੱਤਰ ਅੰਸ਼ੁ ਪ੍ਰਕਾਸ਼ ਨਾਲ ਮੁਲਾਕਾਤ ਕੀਤੀ।


Aarti dhillon

Content Editor

Related News