ਰਿਲਾਇੰਸ ਇੰਡਸਟਰੀਜ਼ ਨੇ ਪਿਛਲੇ 10 ਸਾਲ ’ਚ 125 ਅਰਬ ਡਾਲਰ ਪੂੰਜੀਗਤ ਖਰਚ ਕੀਤਾ

04/01/2024 11:39:48 AM

ਨਵੀਂ ਦਿੱਲੀ (ਭਾਸ਼ਾ) - ਵੱਖ-ਵੱਖ ਕਾਰੋਬਾਰਾਂ ਨਾਲ ਜੁੜੀ ਰਿਲਾਇੰਸ ਇੰਡਸਟਰੀਜ਼ ਲਿ. ਨੇ ਪਿਛਲੇ 10 ਸਾਲ ’ਚ 125 ਅਰਬ ਅਮਰੀਕੀ ਡਾਲਰ ਨਾਲੋਂ ਵੱਧ ਦਾ ਨਿਵੇਸ਼ ਕੀਤਾ ਹੈ। ਕੰਪਨੀ ਨੇ ਇਸ ਨਿਵੇਸ਼ ਦੇ ਜ਼ਰੀਏ ਹਾਈਡ੍ਰੋਕਾਰਬਨ ਅਤੇ ਦੂਰਸੰਚਾਰ ਕਾਰੋਬਾਰ ਦੇ ਵੱਡੇ ਪੈਮਾਨੇ ’ਤੇ ਵਿਸਥਾਰ ਕੀਤਾ ਹੈ। ਇਕ ਰਿਪੋਰਟ ’ਚ ਇਹ ਕਿਹਾ ਗਿਆ ਹੈ। ਇਸ ਵਿਚ ਅਨੁਮਾਨ ਪ੍ਰਗਟਾਇਆ ਗਿਆ ਹੈ ਕਿ ਅਗਲੇ ਤਿੰਨ ਸਾਲਾਂ ’ਚ ਸਮੂਹ ਦਾ ਨਿਵੇਸ਼ ਉਮੀਦ ਨਾਲੋਂ ਘੱਟ ਪੂੰਜੀਗਤ ਖਰਚ ਵਾਲੇ ਖੁਦਰਾ ਅਤੇ ਨਵੇਂ ਊਰਜਾ ਖੇਤਰ ’ਚ ਹੋਵੇਗਾ।

ਰਿਪੋਰਟ ਦੇ ਅਨੁਸਾਰ ਰਿਲਾਇੰਸ ਲੰਬੇ ਅਤੇ ਡੂੰਘੇ ਪੂੰਜੀਗਤ ਖਰਚ ਚੱਕਰ (ਹਾਈਡ੍ਰੋਕਾਰਬਨ ਅਤੇ ਦੂਰਸੰਚਾਰ) ਤੋਂ ਬਾਹਰ ਆ ਰਹੀ ਹੈ। ਵਿੱਤੀ ਸੇਵਾ ਕੰਪਨੀ ਗੋਲਡਮੈਨ ਸਾਕਸ ਦੀ ਰਿਪੋਰਟ ’ਚ ਕਿਹਾ ਗਿਆ ਹੈ, ‘‘ਕੰਪਨੀ ਨੇ ਓ2ਸੀ (ਰਿਫਾਇਨਰੀ ਅਤੇ ਪ੍ਰੈਟ੍ਰੋ ਰਸਾਇਨ ਕੰਪਲੈਕਸ) ਕਾਰੋਬਾਰ ਦੇ ਪੈਮਾਨਾ, ਏਕੀਕਰਨ ਅਤੇ ਲਾਗਤ ਮੁਕਾਬਲੇਬਾਜ਼ੀ ਸਮਰੱਥਾ ਨੂੰ ਵਧਾਉਣ ਲਈ ਵਿੱਤੀ ਸਾਲ 2013-18 ਦੇ ਦਰਮਿਆਨ ਲੱਗਭਗ 30 ਅਰਬ ਡਾਲਰ ਦਾ ਨਿਵੇਸ਼ ਕੀਤ ਹੈ। ਨਾਲ ਹੀ ਦੂਰਸੰਚਾਰ ਖੇਤਰ ’ਚ ਉੱਚ ਵਿਕਾਸ ਲਈ 4ਜੀ/5ਜੀ ਸਮਰੱਥਾਵਾਂ ’ਚ ਵਿੱਤੀ ਸਾਲ 2013-24 ਦੇ ਦਰਮਿਆਨ ਅੰਦਾਜ਼ਨ ਲੱਗਭਗ 60 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਪੂਰੇ ਦੇਸ਼ ’ਚ 5ਜੀ ਲਾਗੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਦੂਰਸੰਚਾਰ ਡਿਊਟੀ ਦਰਾਂ ’ਚ ਵਾਧਾ ਹੋ ਸਕਦਾ ਹੈ। ਇਸ ਤੋਂ ਉਮੀਦ ਹੈ ਕਿ ਦੂਰਸੰਚਾਰ ਕਾਰੋਬਾਰ ਕੰਪਨੀ ਦੇ ਓ2ਸੀ ਦੇ ਨਾਲ ਨਕਦੀ ਪ੍ਰਵਾਹ ਦਾ ਪ੍ਰਮੁੱਖ ਜ਼ਰੀਆ ਬਣੇਗਾ।

Harinder Kaur

This news is Content Editor Harinder Kaur